ਡੀ.ਜੀ.ਪੀ. ਪੰਜਾਬ ਸ਼੍ਰੀ ਦਿਨਕਰ ਗੁਪਤਾ ਦੁਆਰਾ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਦੀ ਹਾਜ਼ਰੀ ਵਿੱਚ ਇਨਵੈਸਟੀਗੇਸ਼ਨ ਬੈਗਸ ਦੀ ਸ਼ੁਰੂਆਤ

kranti news punjab , (dist. reporter) vishal man :-

ਲੁਧਿਆਣਾ – (ਦੀਪਕ ਸ਼ੁਕਲਾ) ਡੀ.ਜੀ.ਪੀ. ਪੰਜਾਬ ਸ਼੍ਰੀ ਦਿਨਕਰ ਗੁਪਤਾ ਦੁਆਰਾ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਦੀ ਹਾਜ਼ਰੀ ਵਿੱਚ ਆਈ.ਓਜ਼ ਲਈ ਇਨਵੈਸਟੀਗੇਸ਼ਨ ਬੈਗਸ ਦੀ ਸ਼ੁਰੂਆਤ ਕੀਤੀ ਗਈ। ਡੀਜੀਪੀ ਨੇ ਲੁਧਿਆਣਾ ਪੁਲਿਸ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਲੁਧਿਆਣਾ ਕਮਿਸ਼ਨਰੇਟ ਦੇ ਵੱਖ ਵੱਖ ਥਾਣਿਆਂ ਤੋਂ ਜਾਂਚ ਅਧਿਕਾਰੀਆ ਨੂੰ ਬੈਗ ਵੰਡੇ।ਇਸ ਮੌਕੇ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਡੀਜੀਪੀ ਨੂੰ ਦੱਸਿਆ ਕਿ ਇਨ੍ਹਾਂ ਵਾਟਰ ਪਰੂਫ ਬੈਗਾਂ ਦੀ ਵਰਤੋਂ ਹਾਈ ਕੋਰਟ ਅਤੇ ਸਥਾਨਕ ਅਦਾਲਤਾਂ ਵਿੱਚ ਜਾਣ ਸਮੇਂ ਕੇਸਾਂ ਦੀਆਂ ਫਾਈਲਾਂ, ਸਟੇਸ਼ਨਰੀ ਅਤੇ ਹੋਰ ਜਾਂਚ ਨਾਲ ਸਬੰਧਤ ਸਮੱਗਰੀ ਨੂੰ ਸੁਰੱਖਿਅਤ ਲਿਜਾਣ ਲਈ ਵਰਤੀ ਜਾਏਗੀ।ਡੀ.ਜੀ.ਪੀ. ਨੇ ਇਹ ਵੀ ਹਦਾਇਤ ਕੀਤੀ ਕਿ ਇਸ ਤਰ੍ਹਾਂ ਦੇ ਬੈਗਸ ਪੰਜਾਬ ਪੁਲਿਸ ਦੇ ਸਾਰੇ ਆਈਓ ਨੂੰ ਦਿੱਤੇ ਜਾਣੇ ਚਾਹੀਦੇ ਹਨ।

Translate »
क्रान्ति न्यूज - भ्रष्टाचार के खिलाफ क्रांति की मशाल