ਫਰੈਂਡਜ਼ ਟ੍ਰੇਡਜ਼ ਵੈਲਫ਼ੇਅਰ ਐਸੋਸ਼ੀਏਸ਼ਨ ਵੱਲੋਂ ਮੁਫ਼ਤ ਮੈਡੀਕਲ ਕੈਂਪ 8 ਨੂੰ

ਜਲੰਧਰ (ਵਿਸ਼ਾਲ ) – ਫਰੈਂਡਜ਼ ਟ੍ਰੇਡਜ਼ ਵੈਲਫ਼ੇਅਰ ਐਸੋਸ਼ੀਏਸ਼ਨ ਵੱਲੋਂ ਸਵ. ਵਰਿੰਦਰ ਸੋਨੀ ਤੇ ਸਵ. ਮਹਿੰਦਰਪਾਲ ਮਹਿੰਦੀਰੱਤਾ ਦੀ ਯਾਦ ਵਿਚ 8 ਮਾਰਚ ਨੂੰ 14ਵਾਂ ਮੁਫ਼ਤ ਮੈਡੀਕਲ ਜਾਂਚ ਕੈਂਪ ਬਬਰੀਕ ਚੌਕ ਬਸਤੀ ਸ਼ੇਖ ਵਿਚ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤਕ ਲਗਾਇਆ ਜਾਵੇਗਾ। ਇਸੇ ਸਬੰਧ ਵਿਚ ਐਸੋਸ਼ੀਏਸ਼ਨ ਵੱਲੋਂ ਪੰਜਾਬ ਭਾਜਪਾ ਦੇ ਉੱਪ ਪ੍ਰਧਾਨ ਮਹਿੰਦਰ ਭਗਤ ਨੂੰ ਉਨ੍ਹਾਂ ਦੇ ਗ੍ਹਿ ਵਿਖੇ ਸੱਦਾ ਪੱਤਰ ਦਿੱਤਾ ਗਿਆ। ਚੈਅਰਮੇਨ ਰਾਜ ਕੁਮਾਰ ਮਦਾਨ ਤੇ ਪ੍ਰਧਾਨ ਰਾਕੇਸ਼ ਭਾਰਦਵਾਜ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿਚ ਡਾ. ਸੰਜੀਵ ਗੋਇਲ, ਡਾ.ਅਰੁਣ ਵਰਮਾ, ਡਾ. ਗੁਰਪ੍ਰਰੀਤ ਕੌਰ, ਡਾ. ਸਮਰਿਧੀ ਸ਼ਰਮਾ, ਡਾ. ਸੰਜੀਵ ਕੁਮਾਰ ਤੇ ਡਾ.ਮਨਦੀਪ ਸਿੰਘ ਮਰੀਜ਼ਾਂ ਦੀਆਂ ਹੱਡੀਆਂ, ਅੱਖਾਂ, ਗਲੇ ਤੇ ਚਮੜੀ ਰੋਗਾਂ ਦੀ ਜਾਂਚ ਕਰਨਗੇ। ਸੰਸਥਾ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।

Translate »
क्रान्ति न्यूज - भ्रष्टाचार के खिलाफ क्रांति की मशाल