ਉਲੰਪੀਅਨ ਬਲਵੀਰ ਸਿੰਘ ਦਾ ਸੰਸਾਰਪੁਰ ‘ਚ ਅੰਤਿਮ ਸੰਸਕਾਰ

ਜਲੰਧਰ ਛਾਉਣੀ (ਵਿਸ਼ਾਲ ) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਰਿਟਾ. ਡੀਆਈਜੀ ਉਲੰਪੀਅਨ ਬਲਵੀਰ ਸਿੰਘ ਕੁਲਾਰ ਦਾ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਖੇਡ ਜਗਤ ਦੇ ਖਿਡਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ। ਰਸਮਾਂ ਉਨ੍ਹਾਂ ਦੇ ਪੁੱਤਰ ਕਮਲਵੀਰ ਸਿੰਘ ਕੁਲਾਰ ਨੇ ਨਿਭਾਈਆਂ।ਹਲਕਾ ਵਿਧਾਇਕ ਪਰਗਟ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ, ਐੱਸਡੀਐੱਮ ਜਲੰਧਰ-1 ਜੈਇੰਦਰ ਸਿੰਘ ਤੇ ਹੋਰ ਰਾਜਨੀਤਕ, ਧਾਰਮਿਕ ਆਗੂਆਂ ਤੇ ਹਾਕੀ ਉਲੰਪੀਅਨਾਂ ਨੇ ਵਿਛੜੀ ਰੂਹ ਨੂੰ ਰੀਥ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ।ਅੰਤਿਮ ਸੰਸਕਾਰ ਮੌਕੇ ਰਾਜਨੀਤਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਸੋਢੀ, ਕਰਨਲ ਬਲਵੀਰ ਸਿੰਘ, ਗੁਰਮੇਲ ਸਿੰਘ, ਰਾਜਵੀਰ ਕੌਰ, ਦਵਿੰਦਰ ਸਿੰਘ, ਬਲਦੇਵ ਸਿੰਘ ਸਾਰੇ ਉਲੰਪੀਅਨ, ਸਰਬਜੀਤ ਸਿੰਘ ਮੱਕੜ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਬਹਾਦਰ ਸਿੰਘ, ਗੁਰਦੇਵ ਸਿੰਘ, ਕਿਸ਼ਨ ਸਿੰਘ, ਅਬਿੰਦਰ ਸਿੰਘ ਕੁਲਾਰ, ਬਲਵੰਤ ਸਿੰਘ ਕੁਲਾਰ, ਜਰਨੈਲ ਸਿੰਘ ਕੁਲਾਰ, ਦਲਵੀਰ ਸਿੰਘ, ਦਵਿੰਦਰ ਸਿੰਘ, ਨਰਿੰਦਰ ਸਿੰਘ ਰਿਟਾ. ਐੱਸਐੱਸਪੀ, ਪਰਮਿੰਦਰ ਸਿੰਘ ਭੰਡਾਲ, ਏਸੀਪੀ ਮੇਜਰ ਸਿੰਘ ਅਤੇ ਪਿੰਡ ਦੇ ਲੋਕ ਹਾਜ਼ਰ ਸਨ

Translate »
क्रान्ति न्यूज - भ्रष्टाचार के खिलाफ क्रांति की मशाल