ਕਾਰ ਤੇ ਐਕਟਿਵਾ ਦੀ ਟੱਕਰ ‘ਚ ਮਾਂ-ਧੀ ਜ਼ਖ਼ਮੀ

kranti news punjab :- ਜਲੰਧਰ( ਵਿਸ਼ਾਲ )ਨਵੀਂ ਸਬਜ਼ੀ ਮੰਡੀ ਮਕਸੂਦਾਂ ਸਾਹਮਣੇ ਕਾਰ ਤੇ ਐਕਟਿਵਾ ਦੀ ਟੱਕਰ ‘ਚ ਐਕਟਿਵਾ ਸਵਾਰ ਮਾਂ-ਧੀ ਜ਼ਖਮੀ ਹੋ ਗਈਆਂ। ਜ਼ਖਮੀ ਐਕਟਿਵਾ ਸਵਾਰ ਅੰਕਿਤਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਅਭਿਨੰਦਨ ਪਾਰਕ ਮਕਸੂਦਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਸਮੇਤ ਨਕੋਦਰ ਚੌਕ ਵਿਖੇ ਆਪਣੀ ਰਿਸ਼ਤੇਦਾਰ ਦੀ ਮੌਤ ਹੋਣ ‘ਤੇ ਅਫਸੋਸ ਲਈ ਜਾ ਰਹੀਆਂ ਸਨ। ਜਿਵੇਂ ਹੀ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਪਹਿਲੇ ਗੇਟ ਨਜ਼ਦੀਕ ਪੁੱਜੀਆਂ ਤਾਂ ਮੰਡੀ ਅੰਦਰੋਂ ਲਾਲ ਰੰਗ ਦੀ ਆਲਟੋ ਕਾਰ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਤੇ ਉਸ ਦੀ ਮਾਂ ਸੜਕ ‘ਤੇ ਡਿੱਗ ਗਈਆਂ ਪਰ ਕਾਰ ਚਾਲਕ ਨਾ ਰੁਕਿਆ। ਉਸ ਨੇ ਦੱਸਿਆ ਕਿ ਉਸ ਨੇ ਦੌੜ ਕੇ ਕਾਰ ਚਾਲਕ ਨੂੰ ਰੋਕਣ ਲਈ ਡਰਾਈਵਰ ਸਾਈਡ ਦੇ ਸ਼ੀਸ਼ੇ ਨੂੰ ਹੱਥ ਪਾ ਲਿਆ ਪਰ ਕਾਰ ਚਲਾ ਰਹੇ ਵਿਅਕਤੀ ਨੇ ਸ਼ੀਸ਼ਾ ਉੱਪਰ ਕਰ ਕੇ ਕਾਰ ਹੋਰ ਤੇਜ਼ ਕਰ ਲਈ ਜਦਕਿ ਉਸ ਦਾ ਹੱਥ ਸ਼ੀਸ਼ੇ ਵਿਚ ਫਸਿਆ ਰਿਹਾ ਤੇ ਉਹ ਕਾਰ ਦੇ ਨਾਲ ਹੀ ਦੂਰ ਤਕ ਿਘਸੜਦੀ ਗਈ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ‘ਤੇ ਪੱਥਰ ਮਾਰਿਆ ਤਾਂ ਡਰਾਈਵਰ ਨੇ ਕਾਰ ਰੋਕੀ। ਜ਼ਖਮੀ ਹੋਈਆਂ ਮਾਂ ਧੀ ਨੂੰ ਲੋਕਾਂ ਨੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ।

Translate »
क्रान्ति न्यूज - भ्रष्टाचार के खिलाफ क्रांति की मशाल