ਰੇਲ ਹੇਠਾਂ ਆ ਕੇ ਰੇਲਵੇ ਮੁਲਾਜ਼ਮ ਦੀ ਮੌਤ

kranti news punjab :- ਜਲੰਧਰ ਛਾਉਣੀ (ਵਿਸ਼ਾਲ ) ਰੇਲਵੇ ਚੌਕੀ ਜਲੰਧਰ ਛਾਉਣੀ ਅਧੀਨ ਆਉਂਦੇ ਖੇਤਰ ਬਾਠ ਕੈਸਲ ਦੇ ਪਿਛਲੇ ਪਾਸੇ ਬੇਗਮਪੁਰਾ ਐਕਸਪ੍ਰਰੈਸ ਦੀ ਚਪੇਟ ਵਿਚ ਆਉਣ ਕਾਰਨ ਕੀਅਮੈਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਲਾਲ ਬਿਹਾਰੀ ਪੁੱਤਰ ਰਘੂ ਨਾਥ ਮਹੱਤੋ ਉਮਰ 55 ਸਾਲ ਵਾਸੀ ਝਾਰਖੰਡ ਵਜੋਂ ਹੋਈ ਹੈ। ਲਾਲ ਬਿਹਾਰੀ ਰੇਲਵੇ ਜਲੰਧਰ ਛਾਉਣੀ ਗੈਗ ਨ.ੰ 8 ਦਾ ਮੁਲਾਜ਼ਮ ਸੀ ਤੇ ਕੀਅਮੈਨ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਸਵੇਰੇ 7 ਵਜੇ ਦੇ ਕਰੀਬ ਮਿਲੀ ਤੇ ਮੌਕੇ ‘ਤੇ ਪੁੱਜਣ ‘ਤੇ ਪਤਾ ਲੱਗਾ ਕਿ ਮਿ੍ਤਕ ਰੇਲਵੇ ਦਾ ਮੁਲਾਜ਼ਮ ਸੀ। ਅਸ਼ੋਕ ਕੁਮਾਰ ਨੇ ਦੱਸਿਆ ਕਿ ਗੱਡੀ ਬਨਾਰਸ ਤੋਂ ਜਲੰਧਰ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਜੀਆਰਪੀ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Translate »
क्रान्ति न्यूज - भ्रष्टाचार के खिलाफ क्रांति की मशाल