ਆਟੋ ਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ‘ਚ 5 ਜ਼ਖ਼ਮੀ

kranti news punjab :- ਕਿਸ਼ਨਗੜ੍ਹ ( ਵਿਸ਼ਾਲ )ਐਤਵਾਰ ਸ਼ਾਮ ਨੂੰ ਕਿਸ਼ਨਗੜ੍ਹ-ਕਰਤਾਰਪੁਰ ਸੜਕ ‘ਤੇ ਆਟੋ ਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ‘ਚ ਆਟੋ ਚਾਲਕ ਤੇ ਉਸ ‘ਚ ਬੈਠੀਆਂ ਤਿੰਨ ਅੌਰਤਾਂ ਤੇ ਕਾਰ ‘ਚ ਸਵਾਰ ਇਕ ਅੌਰਤ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜਲੰਧਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। ਆਟੋ ਚਾਲਕ ਸੋਢੀ ਰਾਮ ਨਿਵਾਸੀ ਅਜੜਾਮ, ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਦਿਆਲਪੁਰ ਤੋਂ ਆ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਤਿੰਨ ਸਵਾਰੀਆਂ ਮਿਲੀਆਂ। ਜਦ ਉਹ ਕਿਸ਼ਨਗੜ੍ਹ-ਕਰਤਾਰਪੁਰ ਸੜਕ ‘ਤੇ ਕਿਸ਼ਨਗੜ੍ਹ ਚੌਕ ਤੋਂ ਕੁਝ ਦੂਰੀ ‘ਤੇ ਨਹਿਰੀ ਪੁਲ਼ੀ ਨੇੜੇ ਪੁੱਜਾ ਤਾਂ ਕਿਸ਼ਨਗੜ੍ਹ ਚੌਕ ਵੱਲੋਂ ਆ ਰਹੀ ਕਾਰ ਨਾਲ ਆਟੋ ਦੀ ਟੱਕਰ ਹੋ ਗਈ। ਇਸ ਕਾਰ ਨੂੰ ਆਗਿਆ ਪਾਲ ਸਿੰਘ ਵਾਸੀ ਭਤੀਜਾ ਚਲਾ ਰਿਹਾ ਸੀ ਜੋ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਇਸ ਹਾਦਸੇ ‘ਚ ਆਟੋ ਚਾਲਕ ਸੋਢੀ ਰਾਮ ਤੇ ਆਟੋ ਵਿਚ ਸਵਾਰ ਬਜ਼ੁਰਗ ਅੌਰਤ ਰਾਜ ਰਾਣੀ ਵਾਸੀ ਹੁਸ਼ਿਆਰਪੁਰ, ਨਿਰੰਜਣ ਕੌਰ ਵਾਸੀ ਜਲੰਧਰ, ਜਸਵੀਰ ਕੌਰ ਵਾਸੀ ਦਸੂਹਾ ਅਤੇ ਕਾਰ ਚਾਲਕ ਆਗਿਆ ਪਾਲ ਸਿੰਘ ਦੀ ਪਤਨੀ ਹਰਪ੍ਰਰੀਤ ਕੌਰ ਜ਼ਖ਼ਮੀ ਹੋ ਗਏ। ਪੁਲਸ ਚੌਕੀ ਕਿਸ਼ਨਗੜ੍ਹ ਨੂੰ ਇਸ ਦੀ ਸੂਚਨਾ ਮਿਲਣ ‘ਤੇ ਥਾਣੇਦਾਰ ਭਗਵੰਤ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਮੌਕੇ ‘ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਜਲੰਧਰ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Translate »
क्रान्ति न्यूज - भ्रष्टाचार के खिलाफ क्रांति की मशाल