ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਤਕ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ > ਡਾ ਚਾਵਲਾ

kranti news punjab :- ਜਲੰਧਰ :(ਵਿਸ਼ਾਲ ) – ਸਿਹਤ ਵਿਭਾਗ ਵੱਲੋਂ ਰਾਸ਼ਟਰੀ ਟੁਬਰੋਲੋਸਿਸ ਈਲਿਮੀਨੇਸ਼ਨ ਪ੍ਰਰੋਗਰਾਮ ਅਧੀਨ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ ਐਕਟਿਵ ਕੇਸ ਫਾਂਈਡਿੰਗ ਸਕੀਮ ਦੀ ਸ਼ੁਰੂਆਤ ਮੌਕੇ 15 ਟੀਮਾਂ ਤੇ 18 ਵਲੰਟੀਅਰਾਂ ਨੂੰ ਹਰੀ ਝੰਡੀ ਦੇ ਕੇ ਟੀਬੀ ਰੋਗ ਸਬੰਧੀ ਜਨ ਜਾਗਰੂਕਤਾ ਫੈਲਾਉਣ ਅਤੇ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਲਈ ਸ਼ਹਿਰ ਦੇ ਵੱਖ-ਵੱਖ ਖੇਤਰਾਂ ਲਈ ਰਵਾਨਾ ਕੀਤਾ ਗਿਆ। ਇਸ ਮੁਹਿੰਮ ‘ਚ ਸਵੈ ਸੇਵੀ ਜੱਥੇਬੰਦੀ ‘ਵਰਲਡ ਹੈਲਥ ਪਾਰਟਨਰ’ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਤਕ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਪੰਜਾਬ ਨੂੰ ਟੀਬੀ ਮੁਕਤ ਸੂਬਾ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਡਾ. ਚਾਵਲਾ ਨੇ ਏਸੀਐੱਫ ਸਕੀਮ ਅਧੀਨ ਕੰਮ ਕਰ ਰਹੀਆ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੀਮਾਂ 10 ਫਰਵਰੀ ਤੋਂ 20 ਫਰਵਰੀ ਤਕ ਜਲੰਧਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ‘ਚ ਘਰ-ਘਰ ਜਾ ਕੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨਗੀਆਂ ਤੇ ਤਪਦਿਕ ਰੋਗ ਦੇ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਕਰਨਗੀਆਂ ਜਿਨ੍ਹਾਂ ਦਾ ਬਲਗਮ ਟੈਸਟ ਕਰਵਾਉਣ ਤੋਂ ਬਾਅਦ ਤਪਦਿਕ ਰੋਗ ਹੋਣ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਹਰ ਟੀਮ ਰੋਜ਼ਾਨਾ 30 ਤੋਂ 40 ਘਰਾਂ ਵਿਚ ਜਾਵੇਗੀ। ਡਾ. ਚਾਵਲਾ ਨੇ ਦੱਸਿਆ ਕਿ ਭਾਰਤ ਸਰਕਾਰ ਦਾ ਦੇਸ਼ ਨੂੰ ਸੰਨ 2025 ਤਕ ‘ਤਪਦਿਕ ਮੁਕਤ ਭਾਰਤ’ ਬਣਾਉਣ ਦਾ ਉਦੇਸ਼ ਹੈ। ਸਰਕਾਰ ਵੱਲੋਂ ਟੀਬੀ ਦੇ ਮਰੀਜ਼ਾਂ ਨੂੰ 500/- ਰੁਪਏ ਮਾਸਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਟੀਬੀ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਉਪਰਾਲੇ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਸਿਵਲ ਸਰਜਨ ਵੱਲੋਂ ਟੀਮਾਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਵੱਲੋਂ ਟੀਮਾਂ ਨੂੰ ਝੁੱਗੀ-ਝੌਂਪੜੀ , ਸਲੱਮ ਖੇਤਰਾਂ ਵਿੱਚ ਰਹਿ ਰਹੇ ਆਮ ਲੋਕਾਂ ਅਤੇ ਨਵ-ਨਿਰਮਾਣ ਅਧੀਨ ਇਮਾਰਤਾਂ ਵਿੱਚ ਕੰਮ ਕਰ ਰਹੇ ਪਰਿਵਾਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਵੀ ਕੀਤੀ ਗਈ । 10 ਤੋਂ 20 ਫਰਵਰੀ ਦੌਰਾਨ ਕਰੀਬ 1 ਲੱਖ ਦੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ ਤੇ ਟੀਮਾਂ ਨੂੰ ਟੀਬੀ ਰੋਕਥਾਮ ਲਈ ਕੀਤੀ ਗਈ ਕਾਰਗੁਜ਼ਾਰੀ ਅਨੁਸਾਰ ਪ੍ਰਰੇਰਕ ਰਾਸ਼ੀ ਵੀ ਦਿੱਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਟੀਬੀ ਅਫਸਰ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਟੀਬੀ ਹੋਣਾ ਕੋਈ ਸ਼ਰਾਪ ਨਹੀਂ ਹੈ, ਸਗੋਂ ਇਸ ਦਾ ਇਲਾਜ ਹੈ। ਉਨ੍ਹਾਂ ਕਿਹਾ ਕਿ ਟੀਬੀ ਰੋਗ ਨਾਲ ਪੀੜਿਤ ਮਰੀਜ਼ ਆਪਣੇ ਇਲਾਜ ਦੌਰਾਨ ਦਵਾਈ ਦਾ ਕੋਰਸ ਅਧੂਰਾ ਨਾ ਛੱਡਣ, ਇਲਾਜ ਅਧੂਰਾ ਛੱਡਣ ਦੀ ਸੂਰਤ ਵਿਚ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਟੀਬੀ ਦੀ ਬਿਮਾਰੀ ਦੀ ਜਾਂਚ ਲਈ ਜ਼ਿਲ੍ਹਾ ਜਲੰਧਰ ਵਿਚ 12 ਟਰੀਟਮੈਂਟ ਯੂਨਿਟ ਸਥਾਪਿਤ ਕੀਤੇ ਹੋਏ ਹਨ, ਜਿਥੇ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਬਲਗਮ ਜਾਂਚ ਤੇ ਟੀਬੀ ਤੋਂ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ, ਨੀਲਮ ਕੁਮਾਰੀ ਡਿਪਟੀ ਐੱਮਈਆਈਓ, ਅਤੇ ਐੱਨਟੀਈਪੀ ਅਧੀਨ ਸਿਹਤ ਸੇਵਾਵਾਂ ਦੇ ਰਿਹਾ ਸਟਾਫ ਮੈਂਬਰ ਵੀ ਹਾਜ਼ਰ ਸਨ

Translate »
क्रान्ति न्यूज - भ्रष्टाचार के खिलाफ क्रांति की मशाल