ਐਕਸਿਸ ਬੈਂਕ ‘ਚ ਅੱਗ ਨਾਲ ਸਾਮਾਨ ਸੜ ਕੇ ਸੁਆਹ

kranti news punjab :- ਜਲੰਧਰ :(ਵਿਸ਼ਾਲ ) ਮਾਡਲ ਟਾਊਨ ‘ਚ ਐਕਸਿਸ ਬੈਂਕ ਦੀ ਸ਼ਾਖਾ ‘ਚ ਮੰਗਲਵਾਰ ਸਵੇਰੇ ਸੱਤ ਵਜੇ ਦੇ ਕਰੀਬ ਅੱਗ ਲੱਗਣ ਨਾਲ ਬੈਂਕ ਦਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਬੈਂਕ ਦੇ ਨਾਲ ਹੀ ਏਟੀਐੱਮ ਸੀ।ਜਾਣਕਾਰੀ ਅਨੁਸਾਰ ਸਵੇਰੇ ਸੱਤ ਵਜੇ ਮਾਡਲ ਟਾਊਨ ਰੋਡ ‘ਤੇ ਇਕ ਵਿਅਕਤੀ ਸੈਰ ਕਰ ਰਿਹਾ ਸੀ, ਜਦੋਂ ਉਹ ਮਾਡਲ ਟਾਊਨ ਸੰਜੇ ਕਰਾਟੇ ਦੇ ਸਾਹਮਣੇ ਪੁੱਜਾ ਤਾਂ ਸਾਹਮਣੇ ਐਕਸਿਸ ਬੈਂਕ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਉਕਤ ਵਿਅਕਤੀ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬਿ੍ਗੇਡ ਦੀ ਟੀਮ ਨੂੰ ਦਿੱਤੀ ਜੋ ਤੁਰੰਤ ਮੌਕੇ ‘ਤੇ ਪੁੱਜੇ ਤੇ ਆਉਂਦਿਆਂ ਹੀ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਫੋਨ ‘ਤੇ ਸੂਚਨਾ ਦਿੱਤੀ ਤਾਂ ਬੈਂਕ ਅਧਿਕਾਰੀ ਸ਼ੇਲੰਦਰ ਕੁਮਾਰ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜੇ ਉਦੋਂ ਤਕ ਫਾਇਰ ਬਿ੍ਗੇਡ ਦੀ ਟੀਮ ਨੇ ਏਟੀਐੱਮ ‘ਚ ਲੱਗੇ ਸ਼ੀਸ਼ੇ ਨੂੰ ਭੰਨ ਕੇ ਬੈਂਕ ਅੰਦਰ ਦਾਖਲ ਹੋ ਕੇ ਅੱਗ ਬੁਝਾਉਣੀ ਸ਼ੁਰੂ ਕੀਤੀ ਬੈਂਕ ਅਧਿਕਾਰੀਆਂ ਵੱਲੋਂ ਬੈਂਕ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਫਾਇਰ ਬਿ੍ਗੇਡ ਦੀ ਟੀਮ ਨੂੰ ਅੰਦਰੋਂ ਅੱਗ ਬੁਝਾਉਣ ‘ਚ ਮਦਦ ਕੀਤੀ। ਤਕਰੀਬਨ ਇਕ ਘੰਟੇ ਵਿਚ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਬੈਂਕ ਅੰਦਰੋਂ ਧੂੰਆਂ ਕਾਫੀ ਸਮੇਂ ਤਕ ਨਿਕਲਦਾ ਰਿਹਾ। ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

Translate »
क्रान्ति न्यूज - भ्रष्टाचार के खिलाफ क्रांति की मशाल