Skip to content
ਜਲੰਧਰ,ਮੇਅਰ ਜਗਦੀਸ਼ ਰਾਜਾ ਨੇ ਨਗਰ ਨਿਗਮ ਦੀ ਹੈਲਥ ਐਂਡ ਸੈਨੀਟੇਸ਼ਨ ਐਡਹਾਕ ਸਬ ਕਮੇਟੀ ਨਾਲ ਫੋਲੜੀਵਾਲ ਵਿਖੇ ਕੂੜੇ ਤੋਂ ਖਾਦ ਬਣਾਉਣ ਦੇ ਸਬੰਧ ਵਿਚ ਆ ਰਹੇ ਇਕ ਪ੍ਰਰਾਜੈਕਟ ਨੂੰ ਲੈ ਕੇ ਮੌਕਾ ਦੇਖਿਆ ਤੇ ਉਥੇ ਅਲੱਗ ਪਿਆ 40 ਟਨ ਗਿੱਲਾ-ਸੁੱਕਾ ਕੂੜਾ ਵੀ ਦੇਖਿਆ। ਮੇਅਰ ਨਾਲ ਐਡਹਾਕ ਸਬ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ, ਮੈਂਬਰ ਜਗਦੀਸ਼ ਸਮਰਾਏ, ਅਵਤਾਰ ਸਿੰਘ ਤੇ ਸੈਨੀਟਰੀ ਇੰਸਪੈਕਟਰ ਆਦਿ ਵੀ ਮੌਜੂਦ ਸਨ। ਮੇਅਰ ਨੇ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖੇ ਜਾਣ ‘ਤੇ ਤਸੱਲੀ ਪ੍ਰਗਟ ਕੀਤੀ। ਇਹ ਵਰਨਣਯੋਗ ਹੈ ਕਿ ਗਿੱਲੇ ਤੇ ਸੁੱਕੇ ਕੂੜੇ ਦੀ ਸੈਗਰੀਗੇਸ਼ਨ ਨਾਲ ਖਾਦ ਬਣਾਈ ਜਾਵੇਗੀ ਅਤੇ ਉਥੇ ਪਿਆ ਵਾਧੂ ਕੂੜਾ ਖ਼ਤਮ ਕਰਨ ਲਈ ਇਕ ਕੰਪਨੀ ਪ੍ਰਰਾਜੈਕਟ ਲੈ ਕੇ ਆ ਰਹੀ ਹੈ। ਉਥੇ ਲਗਪਗ 40 ਟਨ ਗਿੱਲਾ ਤੇ ਸੁੱਕਾ ਕੂੜਾ ਪਿਆ ਸੀ। ਇਸ ਦੌਰਾਨ ਬਲਰਾਜ ਠਾਕੁਰ ਨੇ ਦੱਸਿਆ ਕਿ ਉਥੇ ਰੋਜ਼ਾਨਾ ਮਾਡਲ ਟਾਊਨ ਤੇ ਹੋਰ ਇਲਾਕਿਆਂ ਦਾ ਕੂੜਾ ਆ ਰਿਹਾ ਹੈ ਜਿਸ ਤੋਂ ਖਾਦ ਬਣਾਉਣ ਲਈ ਇਕ ਯੋਜਨਾ ਤਹਿਤ ਇਕ ਕੰਪਨੀ ਪ੍ਰਰਾਜੈਕਟ ਲੈ ਕੇ ਆ ਰਹੀ ਹੈ ਜਿਸ ਨੂੰ ਉਕਤ ਮੌਕਾ ਦਿਖਾਇਆ ਜਾਣਾ ਹੈ।
Translate »