ਭਾਰਤ ਦਰਸ਼ਨ ਰੇਲ ਗੱਡੀ 14 ਫਰਵਰੀ ਨੂੰ ਪਠਾਨਕੋਟ ਤੋਂ ਹੋਵੇਗੀ ਰਵਾਨਾ

ਜਲੰਧਰ : ਭਾਰਤੀ ਰੇਲਵੇ ਵੱਲੋਂ 14 ਫਰਵਰੀ ਨੂੰ ਭਾਰਤ ਦਰਸ਼ਨ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਦਾ ਐਲਾਨ ਬਕਾਇਦਾ ਤੌਰ ‘ਤੇ ਰੇਲਵੇ ਦੇ ਡਵੀਜ਼ਨਲ ਪ੍ਰਬੰਧਕ ਚੰਡੀਗੜ੍ਹ ਨੇ ਕਰਦੇ ਹੋਏ ਕਿਹਾ ਹੈ ਕਿ ਉਕਤ ਰੇਲ ਗੱਡੀ ਪਠਾਨਕੋਟ ਤੋਂ ਚੱਲ ਕੇ ਬਟਾਲਾ, ਅੰਮਿ੍ਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਦਿੱਲੀ ਕੈਂਟ, ਰਿਵਾੜੀ, ਅਲਵਰ, ਜੈਪੁਰ ਰੁਕਦੀ ਜਾਏਗੀ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਉਕਤ ਭਾਰਤ ਦਰਸ਼ਨ ਯਾਤਰਾ ਦੌਰਾਨ 10 ਰਾਤਾਂ ਅਤੇ 11 ਦਿਨ ਦਾ ਠਹਿਰਾਓ ਹੋਵੇਗਾ ਤੇ ਉਕਤ ਗੱਡੀ 24 ਫਰਵਰੀ 2021 ਨੂੰ ਵਾਪਸ ਆ ਜਾਏਗੀ। ਉਕਤ ਭਾਰਤ ਦਰਸ਼ਨ ਰੇਲ ਗੱਡੀ ‘ਚ ਯਾਤਰਾ ਕਰਨ ਲਈ ਯਾਤਰੀਆਂ ਨੂੰ ਆਪਣੀ ਬੁਕਿੰਗ ਕਰਾਉਣ ਲਈ ਚੰਡੀਗੜ੍ਹ ਸਥਿਤ ਆਈਆਰਸੀਟੀਸੀ ਦੇ ਦਫਤਰ ਐਸਸੀਓ 80,81,82 ਤਿਜੀ ਮੰਜ਼ਿਲ ਤੇ ਜਾਣਾ ਹੋਵੇਗਾ ਜਾਂ ਫਿਰ 0172-4645795। 8595930980 ਅਤੇ 8595930955 ‘ਤੇ ਸੰਪਰਕ ਕਰਨਾ ਹੋਵੇਗਾ। ਉਕਤ ਯਾਤਰਾ ਦਾ ਕਿਰਾਇਆ 10,395 ਰੁਪਏ ਪ੍ਰਤੀ ਯਾਤਰੀ ਹੋਵੇਗਾ। ਯਾਤਰੀਆਂ ਨੂੰ ਕਾਂਚੀਪੁਰਮ, ਕੰਨਿਆਕੁਮਾਰੀ, ਰਾਮੇਸ਼ਵਰਮ, ਮਦੂਰੈ ਦੇ ਵਿਸ਼ੇਸ਼ ਧਾਰਮਿਕ ਅਸਥਾਨ ਦੀ ਸੈਰ ਕਰਾਈ ਜਾਏਗੀ।

Translate »
क्रान्ति न्यूज लाइव - भ्रष्टाचार के खिलाफ क्रांति की मशाल