ਕੋਠੀ ‘ਚ ਸਿਲੰਡਰ ਫਟਣ ਨਾਲ ਲੱਗੀ ਅੱਗ

ਜਲੰਧਰ ਜੀਟੀਬੀ ਨਗਰ ‘ਚ ਸਥਿਤ ਇਕ ਕੋਠੀ ‘ਚ ਵੀਰਵਾਰ ਸਵੇਰੇ ਸਿਲੰਡਰ ਫਟਣ ਨਾਲ ਅੱਗ ਲੱਗ ਗਈ ਜਿਸ ਨਾਲ ਹਜ਼ਾਰਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਸਮੇਂ ਸਿਰ ਕੋਠੀ ‘ਚੋਂ ਬਾਹਰ ਨਿਕਲ ਗਿਆ ਜਿਸ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ।ਜਾਣਕਾਰੀ ਅਨੁਸਾਰ ਜੀਟੀਬੀ ਨਗਰ ਦੀ ਇਕ ਕੋਠੀ ‘ਚ ਵੀਰਵਾਰ ਸਵੇਰੇ 6 ਵਜੇ ਗੈਸ ਸਿਲੰਡਰ ਫਟਣ ਨਾਲ ਅੱਗ ਲੱਗ ਗਈ। ਕੋਠੀ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਸਵੇਰੇ 6 ਵਜੇ ਉਨ੍ਹਾਂ ਦੇ ਘਰ ਦੀ ਰਸੋਈ ‘ਚੋਂ ਧੂੰਆਂ ਨਿਕਲਿਆ ਸੀ ਜਿਸ ਤੋਂ ਬਾਅਦ ਉਹ ਤੁਰੰਤ ਆਪਣੇ ਪਰਿਵਾਰ ਨੂੰ ਲੈ ਕੇ ਗੁਆਂਢੀਆਂ ਦੀ ਛੱਤ ‘ਤੇ ਚਲੇ ਗਏ। ਹਾਲੇ ਉਹ ਛੱਤ ‘ਤੇ ਪਹੁੰਚੇ ਹੀ ਸਨ ਕਿ ਕੋਠੀ ਵਿੱਚੋਂ ਇਕ ਤੇਜ਼ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਜਿਸ ਦੀ ਸੂਚਨਾ ਤੁਰੰਤ ਫਾਇਰ ਬਿ੍ਗੇਡ ਦੀ ਟੀਮ ਨੂੰ ਦਿੱਤੀ ਗਈ, ਜੋ ਮੌਕੇ ‘ਤੇ ਪਹੁੰਚੇ ਅਤੇ ਸਖ਼ਤ ਮਿਹਨਤ ਤੋਂ ਬਾਅਦ ਜਦ ਤਕ ਅੱਗ ‘ਤੇ ਕਾਬੂ ਪਾਇਆ ਗਿਆ

Translate »
क्रान्ति न्यूज लाइव - भ्रष्टाचार के खिलाफ क्रांति की मशाल