ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਐਤਵਾਰ ਨੂੰ ਇਕ ਹੀ ਦਿਨ ‘ਚ ਸੰਪੰਨ

ਜਲੰਧਰ,(ਵਿਸ਼ਾਲ)- ਉੱਤਰੀ ਭਾਰਤ ‘ਚ ਸ਼ਾਸਤਰੀ ਸੰਗੀਤ ਦਾ ਉਤਸਵ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਐਤਵਾਰ ਨੂੰ ਇਕ ਦਿਨ ਵਿਚ ਸੰਪੰਨ ਹੋ ਗਿਆ। ਉੱਤਰੀ ਭਾਰਤ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਦੇਵੀ ਤਲਾਬ ਮੰਦਰ ‘ਚ ਕਰਵਾਏ ਸੰਗੀਤ ਸੰਮੇਲਨ ਦੌਰਾਨ ਇੰਦਰ ਦੇਵਤਾ ਨੇ ਵੀ ਧਰਤੀ ‘ਤੇ ਵਰਖਾ ਕੀਤੀ। ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੀ ਸ਼ੁਰੂਆਤ ਅੱਜ ਸਵੇਰੇ ਹਵਨ ਯੱਗ ਨਾਲ ਹੋਈ। ਇਸ ਦੌਰਾਨ ਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ, ਜਨਰਲ ਸੈਕਟਰੀ ਦੀਪਕ ਬਾਲੀ, ਰਮੇਸ਼ ਮੋਦਗਿੱਲ, ਨਿਤਿਨ ਕਪੂਰ, ਪ੍ਰਰੋ. ਕੁਲਵਿੰਦਰ ਕੌਰ, ਮੰਗਤ ਰਾਮ ਤੇ ਸਭਾ ਦੇ ਹੋਰਨਾਂ ਮੈਂਬਰਾਂ ਨੇ ਹਵਨ ਯੱਗ ਵਿਚ ਆਹੂਤੀਆਂ ਪਾ ਕੇ ਸੰਗੀਤ ਸੰਮੇਲਨ ਦੀ ਮੰਗਲ ਕਾਮਨਾ ਕੀਤੀ।ਸੰਗੀਤ ਸੰਮੇਲਨ ਦੀ ਸ਼ੁਰੂਆਤ ਹਰਿਵੱਲਭ ਸੰਗੀਤ ਸੰਮੇਲਨ ਦੇ ਸਿਖਿਆਰਥੀਆਂ ਦੁਆਰਾ ਸਰਸਵਤੀ ਵੰਦਨਾ ਅਤੇ ਹਰਿਵੱਲਭ ਸੰਗੀਤ ਗਾ ਕੇ ਕੀਤੀ ਗਈ। ਇਸ ਮੌਕੇ ਪੁੱਡੂਚੇਰੀ ਦੇ ਸਾਬਕਾ ਗਵਰਨਰ ਇਕਬਾਲ ਸਿੰਘ ਨੂੰ ਸਭਾ ਵੱਲੋਂ ਸਨਮਾਨਤ ਕੀਤਾ ਗਿਆ। ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੀ ਪਹਿਲੀ ਪੇਸ਼ਕਸ਼ ਸ਼ਹਿਨਾਈ ਵਾਦਕ ਦੁਆਰਾ ਕੀਤੀ ਗਈ। ਜਿਸ ‘ਚ ਸੰਜੀਵ ਸ਼ੰਕਰ, ਅਸ਼ਵਨੀ ਸ਼ੰਕਰ, ਆਨੰਦ ਸ਼ੰਕਰ ਤੇ ਕਾਂਤਾ ਪ੍ਰਸਾਦ ਨੇ ਆਪਣੀ ਕਲਾਕਾਰੀ ਦੇ ਜੌਹਰ ਵਿਖਾਏ ਇਸ ‘ਚ ਉਨ੍ਹਾਂ ਨੇ ਰਿਤੁ ਸ਼ਾਂਤ ਤੋਂ ਸ਼ੁਰੂਆਤ ਕਰਦੇ ਹੋਏ ਰਾਗ ਸ਼ੁੱਧ ਸਾਰੰਗ ਠੁਮਰੀ ਤੇ ਬਨਾਰਸ ਦਾ ਦਾਦਰਾ ਵਿਲੰਬਤ ਗਤ ਤੀਨ ਤਾਲ ਵਿਚ ਸ਼ਹਿਨਾਈ ਵਜਾਈ।ਬਾਬਾ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੀ ਦੂਜੀ ਪੇਸ਼ਕਾਰੀ ‘ਚ ਗਾਇਨ ਦੁਆਰਾ ਡਾ. ਪ੍ਰਸ਼ਾਂਤ ਮਲਿਕ ਤੇ ਡਾ. ਨਿਸ਼ਾਂਤ ਮਲਿਕ ਨੇ ਰਾਗ ਭੀਮਪਲਾਸੀ ‘ਚ ਅਲਾਪ ਲਗਾਉਂਦਿਆਂ ਆਹਲਾ ਚਾਰ ਦਰਜੇ ਦੀਆਂ ਅਤੇ ਚਾਰ ਤਾਲ ਦੀਆਂ ਬੰਦਸ਼ਾਂ ਨੂੰ ਪੇਸ਼ ਕਰ ਕੇ ਸੰਗੀਤ ਪ੍ਰਰੇਮੀਆਂ ਨੂੰ ਮੰਤਰ ਮੁਗਧ ਕੀਤਾ। ਉਨ੍ਹਾਂ ਨਾਲ ਪਖਾਵਜ ‘ਤੇ ਗੌਰਵ ਉਪਧਿਆਏ, ਤਾਨਪੁਰੇ ‘ਤੇ ਭੂਪੇਸ਼ ਤੇ ਸਮਿਤੀ ਨੇ ਉਸ ਦਾ ਬਾਖ਼ੂਬੀ ਸਾਥ ਨਿਭਾਇਆ।ਸ੍ਰੀ ਦੇਵੀ ਤਲਾਬ ਮੰਦਰ ‘ਚ ਆਯੋਜਿਤ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ‘ਚ ਅੱਜ ਜਲੰਧਰ ਦੇ ਪ੍ਰਸਿੱਧ ਸ਼ਾਸਤਰੀ ਸੰਗੀਤ ਸਿਤਾਰ ਵਾਦਕ ਮਨੂ ਸੀਨ ਨੇ ਸਿਤਾਰ ਵਜਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਜਲੰਧਰ ਦੇ ਚਾਰ ਪ੍ਰਸਿੱਧ ਤਬਲਾ ਵਾਦਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਜਿਸ ਵਿਚ ਪੰਡਿਤ ਰਮਾਕਾਂਤ ਉਸਤਾਦ ਕਾਲੇ ਰਾਮ ਮਨਸਾ ਸਿੰਘ ਨਾਮਧਾਰੀ ਤੇ ਜੈਦੇਵ ਨੇ ਤਬਲੇ ਤੇ ਉਂਗਲੀਆਂ ਦੀ ਥਾਪ ਨਾਲ ਸੰਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਨੇ ਸਰਸਵਤੀ ਰਾਗ ਵਿਚ ਝਪਤਾਲ ਤੀਨਤਾਲ ਛਤਰਾ ਤੇ ਪੰਜਾਬੀ ਬੰਦਿਸ਼ ਦੀ ਪੇਸ਼ਕਾਰੀ ਕਰਦਿਆਂ ਸੰਗੀਤ ਪ੍ਰਰੇਮੀਆਂ ਨੂੰ ਝੂਮਣ ਲਾ ਦਿੱਤਾ

Translate »
क्रान्ति न्यूज लाइव - भ्रष्टाचार के खिलाफ क्रांति की मशाल