ਸੰਡੇ ਬਾਜ਼ਾਰ ‘ਚ ਮਾਸਕ ਅਤੇ ਫਾਸਲਾ ਨਾਮ ਦੀ ਕੋਈ ਚੀਜ਼ ਨਹੀਂ ਦਿੰਦੀ ਦਿਖਾਈ

ਜਲੰਧਰ ,(ਵਿਸ਼ਾਲ) ਭਾਵੇਂ ਸ਼ਹਿਰ ‘ਚ ਕੋਰੋਨਾ ਮਹਾਮਾਰੀ ਦਾ ਜ਼ੋਰ ਜਾਰੀ ਹੈ ਤੇ ਰੋਜ਼ਾਨਾ ਹੀ ਸਿਵਲ ਹਸਪਤਾਲ ਵਿਚ ਲਗਪਗ 100 ਪਾਜ਼ੇਟਿਵ ਮਰੀਜ਼ਾਂ ਦੀ ਆਮਦ ਜਾਰੀ ਹੈ, । ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਮਾਸਕ ਤੇ ਸੋਸ਼ਲ ਫਾਸਲਾ ਰੱਖਣ ਅਤੇ ਸਾਬਣ ਨਾਲ ਹੱਥ ਧੋਣ ਦਾ ਪ੍ਰਚਾਰ ਕਰ ਰਿਹਾ ਹੈ, ਪਰ ਦੂਜੇ ਪਾਸੇ ਸੰਡੇ ਬਾਜ਼ਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਤੇ ਸੰਡੇ ਬਾਜ਼ਾਰ ਲਾਉਣ ਵਾਲੇ ਮਾਫੀਆ ਵਿਰੁੱਧ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਸੰਡੇ ਬਾਜ਼ਾਰ ‘ਚ ਮਾਸਕ ਅਤੇ ਫਾਸਲਾ ਨਾਮ ਦੀ ਕੋਈ ਚੀਜ਼ ਨਹੀਂ ਦਿਖਾਈ ਦਿੰਦੀ। ਜਲੰਧਰ ਕੋਰੋਨਾ ਮਹਾਮਾਰੀ ਤੋਂ ਮੁਕਤ ਨਹੀਂ ਹੋ ਸਕਦਾ। ਸੰਡੇ ਬਾਜ਼ਾਰ ਜੋ ਜੋਤੀ ਚੌਕ ਤੋਂ ਰੈਣਕ ਬਾਜ਼ਾਰ ਤਕ ਲਗਦਾ ਹੈ, ਬਾਜ਼ਾਰ ਲਾਉਣ ਵਾਲੇ ਮਾਫੀਆ ਨੇ ਅੱਜ ਨਿੱਜੀ ਤੌਰ ‘ਤੇ ਗਾਰਡ ਤਾਇਨਾਤ ਕੀਤੇ ਸਨ ਤੇ ਉਹ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰਰੇਰਤ ਕਰ ਰਿਹੇ ਸਨ, ਪਰ ਲੋਕਾਂ ‘ਤੇ ਉਸ ਦਾ ਕੋਈ ਪ੍ਰਭਾਵ ਤਕ ਨਹੀਂ ਦਿਖਾਈ ਦਿੱਤਾ।

Translate »
क्रान्ति न्यूज लाइव - भ्रष्टाचार के खिलाफ क्रांति की मशाल