ਪੀਏਪੀ ਚੌਕ ‘ਚ ਬਣੇਗਾ ਨਵਾਂ ਆਰਓਬੀ, 22 ਦਸੰਬਰ ਨੂੰ ਖੁੱਲ੍ਹੇਗਾ ਟੈਂਡਰ : ਡੀਸੀ

ਜਲੰਧਰ,(ਵਿਸ਼ਾਲ) ਸ਼ਹਿਰ ਦੇ ਸਭ ਤੋਂ ਵਿਅਸਤ ਟ੍ਰੈਫਿਕ ਜੰਕਸ਼ਨ ਪੀਏਪੀ ਚੌਕ ‘ਚ ਇਕ ਨਵੇਂ ਤਿੰਨ-ਮਾਰਗੀ ਰੇਲਵੇ ਓਵਰਬਿ੍ਜ (ਆਰਓਬੀ) ਦੀ ਉਸਾਰੀ ਅਗਲੇ ਸਾਲ ਸ਼ੁਰੂ ਹੋ ਜਾਵੇਗੀ, ਜਿਸ ਸਬੰਧੀ 22 ਦਸੰਬਰ ਨੂੰ ਟੈਂਡਰ ਖੁੱਲ੍ਹਣ ਜਾ ਰਿਹਾ ਹੈ। ਨਿਰਮਾਣ ਸ਼ੁਰੂ ਹੋਣ ਦੇ 6 ਮਹੀਨਿਆਂ ਅੰਦਰ ਇਸ ਪ੍ਰਰਾਜੈਕਟ ਦੇ ਪੂਰਾ ਹੋਣ ਦੀ ਉਮੀਦ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 30 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਨਵਾਂ ਫਲਾਈਓਵਰ ਇਸ ਵਿਅਸਤ ਜੰਕਸ਼ਨ ‘ਤੇ ਨਿਰਵਿਘਨ ਟ੍ਰੈਫਿਕ ਪ੍ਰਵਾਹ ਨੂੰ ਯਕੀਨੀ ਬਣਾਏਗਾ, ਜਿੱਥੇ ਹਰ ਰੋਜ਼ ਕਈ ਜ਼ਿਲਿ੍ਹਆਂ ਅਤੇ ਰਾਜਾਂ ਤੋਂ ਆਵਾਜਾਈ ਇਕੱਠੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਰਾਜੈਕਟ ਦਾ ਟੈਂਡਰ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੇ ਜਾਰੀ ਕੀਤਾ ਸੀ, ਜੋ ਕਿ 22 ਦਸੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਇਸ ਵੇਲੇ ਪੀਏਪੀ ਚੌਕ ਵਿਖੇ ਦੋ-ਦੋ ਮਾਰਗੀ ਆਰਓਬੀ ਹਨ ਅਤੇ ਇਹ ਤਿੰਨ ਮਾਰਗੀ ਸਮਰੱਥਾ ਵਾਲਾ ਤੀਜਾ ਫਲਾਈਓਵਰ ਹੋਵੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਰਾਜੈਕਟ ਨਾਲ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਤੋਂ ਇਲਾਵਾ ਸੈਂਕੜੇ ਯਾਤਰੀਆਂ ਨੂੰ ਬੀਐੱਸਐੱਫ ਚੌਕ ਤੋਂ ਅੰਮਿ੍ਤਸਰ ਰੋਡ ਤਕ ਸਿੱਧੀ ਪਹੁੰਚ ਦੀ ਸਹੂਲਤ ਮਿਲੇਗੀ। ਮੌਜੂਦਾ ਸਮੇਂ ਯਾਤਰੀਆਂ ਨੂੰ ਪਹਿਲਾਂ ਰਾਮਾਂ ਮੰਡੀ ਚੌਕ ਵੱਲ ਜਾਂਦੇ ਹੋਏ ਲਗਪਗ 1.5 ਕਿਲੋਮੀਟਰ ਦਾ ਵਾਧੂ ਸਫਰ ਤੈਅ ਕਰਨਾ ਪੈਂਦਾ ਹੈ ਤੇ ਫਿਰ ਅੰਮਿ੍ਤਸਰ ਸੜਕ ਲਈ ਯੂ-ਟਰਨ ਲੈਣਾ ਪੈਂਦਾ ਹੈ। ਪ੍ਰਰਾਜੈਕਟ ਵਿਚ ਨਵੇਂ ਆਰਓਬੀ ਦੇ ਨਾਲ ਦੋ ਰੈਂਪ ਸ਼ਾਮਲ ਹਨ, ਜੋ ਕਿ ਜਲੰਧਰ ਸ਼ਹਿਰ ਵਿਚ ਬਿਨਾਂ ਕਿਸੇ ਮੁਸ਼ਕਿਲ ਤੋਂ ਅੰਮਿ੍ਤਸਰ ਰੋਡ ਵੱਲੋਂ ਪ੍ਰਵੇਸ਼ ਤੇ ਨਿਕਾਸ ਨੂੰ ਯਕੀਨੀ ਬਣਾਉਣਗੇ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਪ੍ਰਰਾਜੈਕਟ ਡਾਇਰੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸ ਫਲਾਈਓਵਰ ਦਾ ਟੈਂਡਰ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ 22 ਦਸੰਬਰ ਨੂੰ ਖੁੱਲ੍ਹੇਗਾ। ਕੰਮ ਸ਼ੁਰੂ ਹੋਣ ਤੋਂ ਬਾਅਦ 6 ਮਹੀਨਿਆਂ ਅੰਦਰ ਮੁਕੰਮਲ ਕੀਤਾ ਜਾਣਾ ਹੈ। ਪ੍ਰਰਾਜੈਕਟ ਡਾਇਰੈਕਟਰ ਨੇ ਅੱਗੇ ਕਿਹਾ ਕਿ ਨਵਾਂ ਆਰਓਬੀ ਪ੍ਰਰਾਜੈਕਟ ਅਗਲੇ ਸਾਲ ਦੇ ਆਰੰਭ ‘ਚ ਸ਼ੁਰੂ ਹੋਵੇਗਾ। ਡੀਸੀ ਥੋਰੀ ਨੇ ਦੱਸਿਆ ਕਿ ਪੀਏਪੀ ਚੌਕ ਵਿਖੇ ਟ੍ਰੈਫਿਕ ਜੰਕਸ਼ਨ ‘ਚ ਸੁਧਾਰ ਲਈ ਇਕ ਹੋਰ ਪ੍ਰਰਾਜੈਕਟ ਚੱਲ ਰਿਹਾ ਹੈ, ਜਿਸ ‘ਤੇ ਲਗਪਗ 7 ਕਰੋੜ ਰੁਪਏ ਖ਼ਰਚ ਆਉਣਗੇ। ਪੀਏਪੀ ਚੌਕ ਵਿਖੇ ਆਉਣ ਤੇ ਜਾਣ ਵਾਲੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੜਕ ਹਾਦਸਿਆਂ ਨੂੰ ਘੱਟ ਤੋਂ ਘੱਟ ਕਰਨ ਲਈ ਜੰਕਸ਼ਨ ਵਿਖੇ ਵਿਸ਼ਾਲ ਚੌਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸੁੰਦਰੀਕਰਨ ਪ੍ਰਰਾਜੈਕਟ ਦੇ ਇਕ ਹਿੱਸੇ ਵਜੋਂ ਚੌਕ ਵਿਚ ਵੱਖ-ਵੱਖ ਕਿਸਮਾਂ ਦੇ ਰੁੱਖ ਤੇ ਬੂਟੇ ਵੀ ਲਾਏ ਗਏ ਸਨ, ਜੋ ਇਸ ਚੌਕ ਨੂੰ ਮਨਮੋਹਕ ਦਿੱਖ ਪ੍ਰਦਾਨ ਕਰਨਗੇ। ਚੌਕ ਹੇਠਾਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਵਿਕਸਤ ਕੀਤਾ ਜਾ ਰਿਹਾ ਹੈ, ਜੋ ਕਿ ਹਾਈਵੇ ਅਥਾਰਟੀ ਅਨੁਸਾਰ ਪੰਜਾਬ ‘ਚ ਆਪਣੀ ਕਿਸਮ ਦਾ ਪਹਿਲਾ ਸਿਸਟਮ ਹੈ ਅਤੇ ਇਹ ਆਸਪਾਸ ਦੇ ਇਲਾਕਿਆਂ ਦੇ ਸਾਰੇ ਬਰਸਾਤੀ ਪਾਣੀ ਨੂੰ ਰੀਚਾਰਜ ਕਰੇਗਾ। ਡੀਸੀ ਨੇ ਅੱਗੇ ਦੱਸਿਆ ਕਿ ਨਵੇਂ ਡਰੇਨੇਜ ਸਿਸਟਮ ਤੇ ਸਰਵਿਸ ਲੇਨਜ਼ ਦਾ ਨਿਰਮਾਣ ਵੀ ਇਸ ਜੰਕਸ਼ਨ ਸੁਧਾਰ ਪ੍ਰਰਾਜੈਕਟ ਦਾ ਇਕ ਹਿੱਸਾ ਹੈ

Translate »
क्रान्ति न्यूज लाइव - भ्रष्टाचार के खिलाफ क्रांति की मशाल