ਨੌਜਵਾਨ ਕਿਸਾਨਾਂ ਦਾ ਕਾਫ਼ਲਾ ਦਿੱਲੀ ਰਵਾਨਾ

ਜਲੰਧਰ,(ਵਿਸ਼ਾਲ)-ਨੌਜਵਾਨ ਕਿਸਾਨਾਂ ਦਾ ਵੱਡਾ ਕਾਫਲਾ ਕਿਸਾਨ ਅੰਦੋਲਨ ‘ਚ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਦਿਲੀ ‘ਚ ਸਿੰਘੂ ਸਰਹੱਦ ਲਈ ਕਿਸਾਨ ਆਗੂ ਮਨਪ੍ਰੀਤ ਸਿੰਘ ਰਿਆੜ ਦੀ ਅਗਵਾਈ ਹੇਠ ਰਵਾਨਾ ਹੋਇਆ। ਵਿਸ਼ੇਸ਼ ਤੌਰ ‘ਤੇ ਕਿਸਾਨ ਕਾਫਲੇ ਦੀ ਅਗਵਾਈ ਕਰ ਰਹੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਰਿਆੜ ਨੇ ਕਿਸਾਨ ਅੰਦੋਲਨ ‘ਚ ਯੋਗਦਾਨ ਸਬੰਧੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸਾਨਾਂ ਵਲੋਂ ਆਪਣੇ ਹੱਕ ਨੂੰ ਪਾਉਣ ਲਈ ਸਘੰਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਸਹਾਇਤਾ ਲਈ ਜ਼ਰੂਰੀ ਰਾਸ਼ਨ, ਦਵਾਈਆਂ ਹੋਰ ਵਸਤਾਂ ਦੇ ਨਾਲ ਮਾਲੀ ਮਦਦ ਵੀ ਕੀਤੀ ਜਾਵੇਗੀ। ਮਨਪ੍ਰੀਤ ਸਿੰਘ ਰਿਆੜ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੌਰਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਕਿਸਾਨਾਂ ਨੂੰ ਸਰਦੀ ਦੇ ਮੌਸਮ ‘ਚ ਸੜਕਾਂ ‘ਤੇ ਰਾਤਾਂ ਗੁਜ਼ਾਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਉਨ੍ਹਾਂ ਖੇਤੀ ਕਾਨੂੰਨਾਂ ਨੂੰ ਫੌਰੀ ਤੌਰ ‘ਤੇ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨ ਆਪਣਾ ਹੱਕ ਲੈਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਹਾਇਤਾ ਲਈ ਰਵਾਨਾ ਹੋਏ ਕਾਫਲੇ ‘ਚ ਮਨਪ੍ਰੀਤ ਸਿੰਘ ਰਿਆੜ, ਹੀਰਾ ਗਾਬਰੀਆ, ਹਰਪਿੰਦਰ ਮੁਛ, ਜਸਮੀਤ ਮੱਲ੍ਹੀ, ਇੰਦਰਜੀਤ ਸਿੰਘ, ਜਸਕੀਰਤ ਚੀਮਾ, ਜਗਜੀਤ ਬਾਜਵਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਕਾਫਲੇ ´ਚ ਜਲੰਧਰ ਤੋਂ ਇਲਾਵਾ ਬਟਾਲਾ ,ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਆਦਿ ਇਲਾਕਿਆਂ ‘ਚੋਂ ਵੀ ਕਿਸਾਨਾਂ ਦੇ ਹੱਕ ਲਈ ਜਥੇ ਰਵਾਨਾ ਹੋ ਕੇ ਉਨ੍ਹਾਂ ਦੇ ਨਾਲ ਚੱਲ ਰਹੇ ਹਨ

Translate »
क्रान्ति न्यूज लाइव - भ्रष्टाचार के खिलाफ क्रांति की मशाल