ਕਿਸਾਨ ਅੰਦੋਲਨ ਬਾਰੇ ਬੋਲੇ ਪੰਜਾਬੀ ਗਾਇਕ ਗੁਰਦਾਸ ਮਾਨ, ਸਰਕਾਰ ਨੂੰ ਕੀਤੀ ਇਹ ਅਪੀਲ

ਜਲੰਧਰ, (ਵਿਸ਼ਾਲ)- ਪੰਜਾਬੀ ਗਾਇਕ ਗੁਰਦਾਸਪੁਰ ਮਾਨ ਨੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਕੇ ਸੋਸ਼ਲ ਮੀਡੀਆਂ ਰਾਹੀਂ ਮੌਜੂਦਾ ਸੰਘਰਸ਼ ‘ਚ ਆਪਣੀ ਹਾਜ਼ਰੀ ਲਵਾਈ। ਗੁਰਦਾਸ ਮਾਨ ਨੇ ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ  ‘ਚ ਡਟੇ ਨੌਜਵਾਨਾਂ, ਬਜ਼ੁਰਗਾਂ ਤੇ ਔਰਤਾਂ ਦਾ ਧੰਨਵਾਦ ਕੀਤਾ ਕਿ ਉਹ ਦਿਨ-ਰਾਤ ਇਸ ਸੰਘਰਸ਼ ਵਿਚ ਡਟੀਆਂ ਹੋਈਆਂ ਹਨ। ਮਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਗਾਲ੍ਹਾਂ ਕੱਢ ਲਉ ਪਰ ਪੰਜਾਬ ਹੋਣ ਦਾ ਹੱਕ ਉਨ੍ਹਾਂ ਤੋਂ ਨਾ ਖੋਹਿਆ ਜਾਵੇ।ਇਕ ਭਾਸ਼ਾ ਇਕ ਦੇਸ਼’ ਦੇ ਵਿਵਾਦ ‘ਤੇ ਇਕ ਵਾਰ ਫਿਰ ਸਪੱਸ਼ਟੀਕਰਨ ਦਿੰਦਿਆਂ ਮਾਨ ਨੇ ਕਿਹਾ ਕਿ ਇਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਸਿਰਫ਼ ਇਹੀ ਜਵਾਬ ਦਿੱਤਾ ਸੀ ਕਿ ਇਕ ਦੇਸ਼ ਅੰਦਰ ਇਕ ਸਾਂਝੀ ਭਾਸ਼ਾ ਅਜਿਹੀ ਹੋਣੀ ਜ਼ਰੂਰੀ ਹੈ ਜਿਸ ਨੂੰ ਹਰੇਕ ਬੰਦਾ ਸਮਝ ਸਕੇ ਤੇ ਬੋਲ ਸਕੇ। ਪੰਜਾਬੀ ਪ੍ਰਤੀ ਪਿਆਰ ਨੂੰ ਲੈ ਕੇ ਸਵਾਲ ਚੁੱਕਣ ਵਾਲੇ ਉਨ੍ਹਾਂ ਦੇ ਪੁਰਾਣੇ ਗੀਤਾਂ ਵੱਲ ਝਾਤ ਜ਼ਰੂਰ ਮਾਰਨ, ਜੋ ਗੀਤ ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ‘ਚ ਪੰਜਾਬੀ ਬੋਲੀ ਤੇ ਕਿਸਾਨੀ ਸਬੰਧੀ ਗਾਏ ਸਨ।ਲੱਖਾਂ ਰੁਪਏ ਖ਼ਰਚ ਕਰਕੇ ਵੀ ਵੀਜ਼ਾ ਨਾ ਲੱਗਿਆ ਤਾਂ ਲੜਕੀ ਨੇ ਕੀਤੀ ਖ਼ੁਦਕੁਸ਼ੀ ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਮਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੜਕਾਂ ‘ਤੇ ਰੁਲ਼ ਰਹੇ ਕਿਸਾਨ ਦੀ ਗੱਲ ਜਲਦ ਸੁਣੇ। ਉਨ੍ਹਾਂ ਕਿਹਾ ਕਿ ਕਿਸਾਨ ਹੈ ਤਾਂ ਹਿੰਦੁਸਤਾਨ ਹੈ ਤੇ ਜੇ ਜਵਾਨ ਹੈ ਤਾਂ ਭਾਰਤ ਮਹਾਨ ਹੈ

One thought on “ਕਿਸਾਨ ਅੰਦੋਲਨ ਬਾਰੇ ਬੋਲੇ ਪੰਜਾਬੀ ਗਾਇਕ ਗੁਰਦਾਸ ਮਾਨ, ਸਰਕਾਰ ਨੂੰ ਕੀਤੀ ਇਹ ਅਪੀਲ

Comments are closed.

Translate »
क्रान्ति न्यूज लाइव - भ्रष्टाचार के खिलाफ क्रांति की मशाल