ਪਾਵਰਕਾਮ ਦੀ ਕਾਰਵਾਈ ਲੋਕਾਂ ਲਈ ਬਣੀ ਮੁਸੀਬਤ

ਜਲੰਧਰ, (ਵਿਸ਼ਾਲ) –ਪਾਵਰਕਾਮ ਵਿਭਾਗ ਵੱਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ ਤੋਂ ਸਲੇਮਪੁਰ ਮੁਸਲਮਾਨਾ ਤੋਂ ਗੁਰੂ ਅਮਰਦਾਸ ਨਗਰ ਤਕ ਜ਼ਮੀਨ ਦੇ ਅੰਦਰ ਬਿਜਲੀ ਦੀ ਤਾਰ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜੋ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਹੀ ਬਣਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪਾਵਰਕਾਮ ਵੱਲੋਂ ਜ਼ਮੀਨ ਦੇ ਅੰਦਰ ਤਾਰ ਪਾਉਣ ਲਈ ਸੜਕਾਂ ਪੁੱਟਣ ਤੇ ਲੋਕਾਂ ਨੂੰ ਸੜਕਾਂ ‘ਤੇ ਪਏ ਟੋਇਆਂ ਕਾਰਨ ਪਰੇਸ਼ਾਨ ਹੋਣਾ ਪੈ ਰਿਹਾ ਹੈ। ਉੱਥੇ ਹੀ ਅੱਜ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਬਿਜਲੀ ਦਾ ਕੁਨੈਕਸ਼ਨ ਲਈ ਦੇਣ ਲਈ ਪਹਿਲਾਂ ਨਿਰਧਾਰਤ ਕੀਤੀ ਥਾਂ ਨੂੰ ਛੱਡ ਕੇ ਦੂਸਰੀ ਥਾਂ ‘ਤੇ ਬਿਜਲੀ ਦਾ ਖੰਭਾ ਲਗਾਉਣ ਲਈ ਜੇਸੀਬੀ ਦੀ ਸਹਾਇਤਾ ਨਾਲ ਟੋਆ ਪੁੱਟਣਾ ਸ਼ੁਰੂ ਕੀਤਾ ਤਾਂ ਲੋਕਾਂ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ। ਗੁਰੂ ਅਮਰਦਾਸ ਸੁਸਾਇਟੀ ਅਤੇ ਵਿਰੋਧ ਕਰ ਰਹੇ ਹੋਰ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਤਾਰ ਜੋੜਨ ਲਈ ਵਿਭਾਗ ਵੱਲੋਂ ਪਹਿਲਾਂ ਥਾਂ ਨਿਰਧਾਰਿਤ ਕੀਤੀ ਗਈ ਸੀ ਉਹ ਥਾਂ ਦਾ ਵਿਭਾਗ ‘ਤੇ ਸਿਆਸੀ ਦਬਾਅ ਪੈਣ ਕਰਕੇ ਵਿਭਾਗ ਵੱਲੋਂ ਦੂਸਰੀ ਥਾਂ ‘ਤੇ ਖੰਭਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਦਬਾਅ ਹੇਠ ਵਿਭਾਗ ਦੇ ਉੱਚ ਅਧਿਕਾਰੀ ਪਹਿਲਾਂ ਸਾਂਝਾ ਟਾਵਰ ਛੱਡ ਕੇ ਹੁਣ ਕਾਲੋਨੀ ਵਿਚਕਾਰ ਇੱਕ ਨਵਾਂ ਟਾਵਰ ਖੜਾ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਘਰਾਂ ਤੋਂ ਸਿਰਫ 10 -12 ਫੁੱਟ ਦੀ ਦੂਰੀ ‘ਤੇ ਹੈ। ਇਸ ਮੌਕੇ ਮੌਜੂਦ ਵਿਭਾਗ ਦੇ ਅਧਿਕਾਰੀ ਭਰਤ ਅਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਕੰਮ ਕਾਨੂੰਨੀ ਢੰਗ ਨਾਲ ਕੀਤੇ ਹਨ। ਭਾਵੇਂ ਲੋਕਾਂ ਦਾ ਵਿਰੋਧ ਦੇਖਦਿਆਂ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਉਸ ਸਮੇਂ ਤਾਂ ਕੰਮ ਰੁਕਵਾ ਦਿੱਤਾ ਪਰ ਮੌਕਾ ਪਾ ਕੇ ਦੇਰ ਸ਼ਾਮ ਉਨ੍ਹਾਂ ਵੱਲੋਂ ਭਾਰੀ ਪੁਲਿਸ ਫੋਰਸ ਦੀ ਸਹਇਤਾ ਨਾਲ ਫਿਰ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਾਵਰਕਾਮ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਜਿਵੇਂ-ਜਿਵੇਂ ਸੜਕ ਦੇ ਥੱਲੇ ਤਾਰ ਪੈਂਦੀ ਜਾਏਗੀ ਉਸ ਦੇ ਨਾਲ ਨਾਲ ਪਿੱਛੇ ਸੜਕ ਬਣਵਾ ਦਿੱਤੀ ਜਾਵੇਗੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਸੜਕਾਂ ਦੀ ਹਾਲਤ ਖਰਾਬ ਹੋਈ ਪਈ ਹੈ

One thought on “ਪਾਵਰਕਾਮ ਦੀ ਕਾਰਵਾਈ ਲੋਕਾਂ ਲਈ ਬਣੀ ਮੁਸੀਬਤ

Comments are closed.

Translate »
क्रान्ति न्यूज लाइव - भ्रष्टाचार के खिलाफ क्रांति की मशाल