ਤੰਗ ਗਲੀਆਂ ਤੇ ਮੁਹੱਲਿਆਂ ਦੀ ਸਫ਼ਾਈ ਲਈ ਨਿਗਮ ਖ਼ਰੀਦੇਗਾ ਛੋਟੀਆਂ ਰੋਡ ਸਵੀਪਿੰਗ ਮਸ਼ੀਨਾਂ ਦੀ ਖ਼ਰੀਦ ਕਰੇਗੀ।

ਲੰਧਰ (ਵਿਸ਼ਾਲ)ਤੰਗ ਗਲੀਆਂ ਤੇ ਮੁਹੱਲਿਆਂ ਦੀ ਸਫ਼ਾਈ ਲਈ ਨਗਰ ਨਿਗਮ ਛੋਟੀਆਂ ਰੋਡ ਸਵੀਪਿੰਗ ਮਸ਼ੀਨਾਂ ਦੀ ਖ਼ਰੀਦ ਕਰੇਗੀ। ਵੀਰਵਾਰ ਨੂੰ ਛੋਟੀ ਰੋਡ ਸਵੀਪਿੰਗ ਮਸ਼ੀਨ ਦਾ ਟਰਾਇਲ ਚਾਰ ਵਿਧਾਨ ਸਭਾ ਹਲਕਿਆਂ ‘ਚ ਲਿਆ ਗਿਆ ਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਮਸ਼ੀਨਾਂ ਦੀ ਖ਼ਰੀਦ ਬਾਰੇ ਫ਼ੈਸਲਾ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਛੋਟੀ ਰੋਡ ਸਵੀਪਿੰਗ ਮਸ਼ੀਨ ਭਾਰਤੀ ਰੂਟੇਕ ਕੰਪਨੀ ਦੀ ਹੈ ਤੇ ਇਸ ਦੀ ਕੀਮਤ ਲਗਪਗ 25 ਲੱਖ ਰੁਪਏ ਦੱਸੀ ਜਾਂਦੀ ਹੈ। ਉਕਤ ਰੋਡ ਸਵੀਪਿੰਗ ਮਸ਼ੀਨ ਦਾ ਟਰਾਇਲ ਸੈਂਟਰਲ ਹਲਕੇ ਦੇ ਸੈਂਟਰਲ ਗੁਰਦੁਆਰਾ ਰੋਡ ‘ਤੇ ਕੀਤਾ ਗਿਆ ਜਿਥੇ ਕੌਂਸਲਰ ਉਮਾ ਬੇਰੀ ਨੇ ਇਲਾਕਾ ਨਿਵਾਸੀਆਂ ਨਾਲ ਦੇਖਿਆ। ਨਾਰਥ ਹਲਕੇ ‘ਚ ਬਾਵਾ ਹੈਨਰੀ ਦੀ ਨਿਗਰਾਨੀ ਵਿਚ, ਵੈਸਟ ਹਲਕੇ ਦੇ ਬਬਰੀਕ ਚੌਕ ਵਿਚ ਵਿਧਾਇਕ ਰਿੰਕੂ ਦੀ ਨਿਗਰਾਨੀ ਹੇਠ ਤੇ ਕੈਂਟ ਹਲਕੇ ਵਿਚ ਵੀ ਟਰਾਇਲ ਕੀਤਾ ਗਿਆ। ਕਮਿਸ਼ਨਰ ਨੇ ਦੱਸਿਆ ਕਿ ਉਕਤ ਰੋਡ ਸਵੀਪਿੰਗ ਮਸ਼ੀਨ ਦੀ ਟਰਾਇਲ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਖ਼ਰੀਦ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਿਸੇ ਹੋਰ ਕੰਪਨੀ ਦੀ ਅਜਿਹੀ ਮਸ਼ੀਨ ਦਾ ਪਤਾ ਲਗਾਇਆ ਜਾਵੇਗਾ ਤਾਂ ਜੋ ਉਸ ਦਾ ਵੀ ਟਰਾਇਲ ਲਿਆ ਜਾਵੇ ਅਤੇ ਜੇ ਉਹ ਪਹਿਲੀ ਤੋਂ ਵੀ ਚੰਗੀ ਹੋਵੇ ਤਾਂ ਉਸ ਦੀ ਖ਼ਰੀਦ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ 80 ਵਾਰਡ ਹਨ ਅਤੇ ਉਨ੍ਹਾਂ ਦੇ ਹਿਸਾਬ ਨਾਲ ਹੀ ਮਸ਼ੀਨਾਂ ਦੀ ਖ਼ਰੀਦ ਕੀਤੀ ਜਾਵੇਗੀ

One thought on “ਤੰਗ ਗਲੀਆਂ ਤੇ ਮੁਹੱਲਿਆਂ ਦੀ ਸਫ਼ਾਈ ਲਈ ਨਿਗਮ ਖ਼ਰੀਦੇਗਾ ਛੋਟੀਆਂ ਰੋਡ ਸਵੀਪਿੰਗ ਮਸ਼ੀਨਾਂ ਦੀ ਖ਼ਰੀਦ ਕਰੇਗੀ।

Comments are closed.

Translate »
क्रान्ति न्यूज लाइव - भ्रष्टाचार के खिलाफ क्रांति की मशाल