ਤੇਜ਼ ਰਫ਼ਤਾਰ ਟਰੱਕ ਨੇ ਰੇਹੜੀ ਚਾਲਕ ਨੂੰ ਦਰੜਿਆ, ਮੌਤ

ਫਗਵਾੜਾ ਸਥਾਨਕ ਹੁਸ਼ਿਆਰਪੁਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਪਰਤ ਰਹੇ ਸਬਜ਼ੀ ਵਿਕਰੇਤਾ ਨੂੰ ਵੀਰਵਾਰ ਸਵੇਰੇ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ‘ਤੇ ਸ਼ੂਗਰ ਮਿਲ ਚੌਕ ਕਰਾਸਿੰਗ ਕੋਲ ਇਕ ਤੇਜ਼ ਰਫ਼ਤਾਰ ਟਰੱਕ ਨੇ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਸਬਜ਼ੀ ਵਿਕਰੇਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਤਕ ਸਬਜ਼ੀ ਵਿਕਰੇਤਾ ਰੇਹੜੀ ਚਾਲਕ ਦੀ ਪਛਾਣ ਜਵਾਹਰ ਗੁਪਤਾ (50) ਪੁੱਤਰ ਸ਼ਿਵਚਰਨ ਸ਼ਾਹ ਹਾਲ ਵਾਸੀ ਹਦੀਆਬਾਦ ਫਗਵਾੜਾ ਵਜੋਂ ਹੋਈ ਹੈ। ਉਧਰ ਸੜਕ ਹਾਦਸੇ ‘ਚ ਸਬਜ਼ੀ ਵਿਕਰੇਤਾ ਦੀ ਮੌਤ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਮਗਰੋਂ ਵਾਰਸ ਤੇ ਮੁਹੱਲਾ ਵਾਸੀ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਪੁਲਿਸ ‘ਤੇ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਾ ਕੇ ਲਾਸ਼ ਨੂੰ ਸੜਕ ਵਿਚਾਲੇ ਰੱਖ ਕੇ ਧਰਨਾ ਲਗਾ ਦਿੱਤਾ। ਮਾਮਲੇ ਦੀ ਸੂਚਨਾ ਮਿਲਣ ਮਗਰੋਂ ਮੌਕੇ ‘ਤੇ ਪੁੱਜੇ ਐੱਸਪੀ ਮਨਵਿੰਦਰ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਕੜੀ ਕਾਰਵਾਈ ਕਰਨ ਤੇ ਮੌਕੇ ‘ਤੇ ਤਾਇਨਾਤ ਪੁਲਿਸ ਕਰਮੀਆਂ ‘ਤੇ ਡਿਊਟੀ ‘ਤੇ ਕਥਿਤ ਤੌਰ ‘ਤੇ ਲਾਪਰਵਾਹੀ ਕਰਨ ਦੇ ਮਾਮਲੇ ‘ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏਜਾਣਕਾਰੀ ਮੁਤਾਬਕ ਮਿ੍ਤਕ ਜਵਾਹਰ ਗੁਪਤਾ (50) ਦੇ ਵਾਰਸਾਂ ਨੇ ਦੱਸਿਆ ਕਿ ਉਹ ਸਵੇਰੇ 7.30 ਵਜੇ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਵਾਪਸ ਪਰਤ ਰਿਹਾ ਸੀ, ਤਾਂ ਸ਼ੂਗਰ ਮਿਲ ਚੌਕ ‘ਚ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਕੇ ਦਰੜ ਦਿੱਤਾ। ਜਿਸ ਕਾਰਨ ਜਵਾਹਰ ਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਵਾਰਸਾਂ ਨੇ ਦੋਸ਼ ਲਗਾਇਆ ਕਿ ਘਟਨਾ ਦੇ ਤੁਰੰਤ ਬਾਅਦ ਹੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਪਰ ਲਗਪਗ ਇਕ ਘੰਟੇ ਤਕ ਮੌਕੇ ‘ਤੇ ਕੋਈ ਵੀ ਪੁਲਿਸ ਕਰਮੀ ਤੇ ਟ੍ਰੈਫਿਕ ਕਰਮੀ ਨਹੀਂ ਪੁੱਜਾ, ਜਿਸ ਕਾਰਨ ਭੜਕੇ ਲੋਕਾਂ ਨੇ ਜੀਟੀ ਰੋਡ ਸ਼ੂਗਰ ਮਿਲ ਚੌਕ ‘ਚ ਲਾਸ਼ ਨੂੰ ਸੜਕ ਵਿਚਾਲੇ ਰੱਖ ਕੇ ਧਰਨਾ ਲਗਾ ਦਿੱਤਾ। ਧਰਨੇ ਕਾਰਨ ਲੁਧਿਆਣਾ, ਜਲੰਧਰ, ਫਗਵਾੜਾ, ਹੁਸ਼ਿਆਰਪੁਰ ਤੇ ਨਕੋਦਰ ਵੱਲ ਜਾਣ ਵਾਲੀ ਆਵਾਜਾਈ ਕੁਝ ਦੇ ਲਈ ਪ੍ਰਭਾਵਿਤ ਰਹੀ। ਧਰਨਾ ਕਾਰੀਆਂ ਨੇ ਮੰਗ ਕੀਤੀ ਕਿ ਦੇਰੀ ਨਾਲ ਘਟਨਾ ਵਾਲੀ ਥਾਂ ‘ਤੇ ਪੁੱਜਣ ਦੇ ਮਾਮਲੇ ‘ਚ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇ ਤੇ ਮਿ੍ਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਇਆ ਜਾਵੇ।

One thought on “ਤੇਜ਼ ਰਫ਼ਤਾਰ ਟਰੱਕ ਨੇ ਰੇਹੜੀ ਚਾਲਕ ਨੂੰ ਦਰੜਿਆ, ਮੌਤ

Comments are closed.

Translate »
क्रान्ति न्यूज लाइव - भ्रष्टाचार के खिलाफ क्रांति की मशाल