ਭੁੱਖ ਹੜਤਾਲ ‘ਤੇ ਬੈਠੀਆਂ ਭੀਮ ਸੰਘਰਸ਼ ਕਮੇਟੀ ਦੀਆਂ ਅਹੁਦੇਦਾਰਾਂ

ਜਲੰਧਰ,(ਵਿਸ਼ਾਲ),ਪੋਸਟ ਮੈਟਿ੍ਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ‘ਚ ਕਾਰਵਾਈ ਦੀ ਮੰਗ ਨੂੰ ਲੈ ਕੇ ਡਾ. ਅੰਬੇਡਕਰ ਵਿਚਾਰ ਮੰਚ ਵੱਲੋਂ ਅੰਬੇਡਕਰ ਚੌਕ ‘ਚ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਛੇਵੇਂ ਦਿਨ ‘ਚ ਭੀਮ ਸੰਘਰਸ਼ ਕਮੇਟੀ ਦੀ ਅਨੂੰ ਪਰਮਜੀਤ, ਆਸਮਾ ਪ੍ਰਵੀਨ, ਊਸ਼ਾ ਰਾਣੀ, ਆਰਤੀ ਅਤੇ ਅਨੀਤਾ ਨੇ ਭੁੱਖ ਹੜਤਾਲ ਰੱਖ ਕੇ ਰੋਸ ਜ਼ਾਹਰ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਅਨੂੰ ਪਰਮਜੀਤ ਨੇ ਕਿਹਾ ਕਿ ਸਕਾਲਰਸ਼ਿਪ ਘੁਟਾਲੇ ‘ਚ ਕਈ ਵੱਡੇ ਕਾਂਗਰਸੀ ਆਗੂ ਸ਼ਾਮਲ ਹਨ, ਜਿਸ ਲਈ ਉਨ੍ਹਾਂ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਪਰ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਸਕਾਲਰਸ਼ਿਪ ਘੁਟਾਲੇ ਦਾ ਕਥਿਤ ਮੁੱਖ ਦੋਸ਼ੀ ਹੈ। ਪੰਜਾਬ ਸਰਕਾਰ ਜੋ ਦਲਿਤ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ, ਪਾਸੋਂ ਸਾਡੀ ਮੰਗ ਹੈ ਕਿ ਇਸ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਸ਼ਾਮ ਨੂੰ ਧਰਨੇ ‘ਤੇ ਬੈਠਣ ਵਾਲਿਆਂ ਨੂੰ ਤਿਰੰਗਾ ਵੈੱਲਫੇਅਰ ਸੁਸਾਇਟੀ ਵੱਲੋਂ ਪਲਵੀ ਵਰਮਾ, ਪਰਮਜੀਤ ਕਾਹਲੋਂ, ਲੀਨਾ ਅਗਰਵਾਲ, ਸੁਖਵੀਰ ਚੱਠਾ ਅਤੇ ਮੁਸਲਿਮ ਸਮਾਜ ਦੇ ਹਾਜੀ ਬਾਬਾ ਦਿਲਾਂ ਅਹਿਮਦ, ਮੌਲਵੀ ਇਕਰਾਮ ਅਲੀ, ਮੌਲਵੀ ਰਜ਼ਾ ਇਮਾਮ, ਸਰਫਰਾਜ਼ ਖਾਨ, ਮੌਲਵੀ ਆਕਿਬ, ਬਾਬਾ ਸਿਕੰਦਰ, ਅਸ਼ਫਾਕ ਕਾਦਰੀ ਤਾਲਿਬ ਨੇ ਜੂਸ ਪਿਆ ਕੇ ਭੁੱਖ-ਹੜਤਾਲ ਖ਼ਤਮ ਕਰਵਾਈ ਅਤੇ ਹਮਾਇਤ ਦਾ ਭਰੋਸਾ ਦਿੱਤਾ। ਵਿਚਾਰ ਮੰਚ ਦੇ ਪ੍ਰਧਾਨ ਰਾਜਨ ਅਗੁੰਰਾਲ ਨੇ ਦੱਸਿਆ ਕਿ ਭੁੱਖ ਹੜਤਾਲ ਨੂੰ ਸਹਿਯੋਗੀ ਸੰਸਥਾਵਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਕਈ ਸੰਸਥਾਵਾਂ ਦੇ ਮੈਂਬਰ ਇਸ ਮੁਹਿੰਮ ਨਾਲ ਜੁੜਨਗੇ। ਇਸ ਮੌਕੇ ਸੋਨੂੰ ਦਿਨਕਰ, ਐਡਵੋਕੇਟ ਵਿਸ਼ਾਲ ਵੜੈਚ, ਰਾਜਨ ਗਿੱਲ, ਕਮਲ ਗਿੱਲ, ਹਰੀਸ਼, ਵਰਿੰਦਰ ਸ਼ਰਮਾ ਆਦਿ ਮੌਜੂਦ ਸਨ
Translate »
क्रान्ति न्यूज लाइव - भ्रष्टाचार के खिलाफ क्रांति की मशाल