ਨਿਗਮ ਨੇ ‘ਸਿਟੀ ਦਾ ਮਿਸਟਰ ਬਿਨ’ ਮੁਹਿੰਮ ਕੀਤੀ ਸ਼ੁਰੂ

ਜਲੰਧਰ,(ਵਿਸ਼ਾਲ )-ਨਗਰ ਨਿਗਮ ਨੇ ਸਵੱਛ ਸਰਵੇਖਣ 2021 ਅਧੀਨ ‘ਸਿਟੀ ਦਾ ਮਿਸਟਰ ਬਿਨ’ ਮੁਹਿੰਮ ਸ਼ੁਰੂ ਕੀਤੀ ਹੈ, ਜੋ ਵੱਖ-ਵੱਖ ਪ੍ਰਰੋਗਰਾਮਾਂ ਰਾਹੀਂ ਘਰੋ-ਘਰੀ ਸਫ਼ਾਈ ਸਬੰਧੀ ਸੁਨੇਹਾ ਪਹੁੰਚਾਏਗਾ ਤੇ ਗਿੱਲੇ ਅਤੇ ਸੁੱਦੇ ਕੂੜੇ ਨੂੰ ਵੱਖ-ਵੱਖ ਕਰਨ ਦੇ ਨਾਲ ਘਰੇਲੂ ਕੂੜੇ ਨੂੰ ਵੀ ਵਖਰੇ ਲਈ ਪ੍ਰਰੇਰਿਤ ਕਰੇਗਾ। ਰੇਡੀਓ ਸਿਟੀ ਦੇ ਆਰਜੇ ਹਿਮਾਂਸ਼ੂ ਵੱਲੋਂ ਸਿਟੀ ਦਾ ਮਿਸਟਰ ਬਿਨ ਦੀ ਭੂਮਿਕਾ ਨਿਭਾਏਗਾ। ਨਿਗਮ ਹਾਊਸ ਦੀ ਰੈੱਡ ਕਰਾਸ ਭਵਨ ਵਿਚ ਹੋਈ ਮੀਟਿੰਗ ਵਿਚ ਉਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਥੇ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਕੌਂਸਲਰਾਂ ਦੇ ਸਾਹਮਣੇ ਪੇਸ਼ ਕੀਤਾ। ਮਿਸਟਰ ਬਿਨ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੇ ਨਾਲ ਪਲਾਸਟਿਕ ਦੀ ਵਰਤੋਂ ਛੱਡਣ ਲਈ ਵੀ ਸ਼ਹਿਰੀਆਂ ਨੂੰ ਪ੍ਰਰੇਰਿਤ ਕਰੇਗਾ ਅਤੇ ਇਸ ਲਈ ‘ਮੇਰਾ ਥੈਲਾ ਮੇਰੀ ਸ਼ਾਨ’ ਦਾ ਨਾਅਰਾ ਲਾਏ ਤਾਂ ਜੋ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਛੱਡ ਕੇ ਕੱਪੜੇ ਦੇ ਥੈਲੇ, ਪਾਣੀ ਲਈ ਸਟੀਲ ਦੀ ਬੋਤਲ, ਚੱਮਚ, ਪਲੇਟ ਅਤੇ ਕਾਗਜ਼ ਜਾਂ ਕੱਪੜੇ ਦੇ ਛੋਟੇ ਲਿਫਾਫੇ ਰੱਖਣ ਲਈ ਪ੍ਰਰੇਰਿਤ ਕਰੇਗਾ। ਉਕਤ ਮੁਹਿੰਮ ਨੂੰ ਸਫਲ ਬਣਾਉਣ ਲਈ ਕੌਂਸਲਰਾਂ ਦੀ ਸਹਾਇਤਾ ਮੰਗੀ ਗਈ ਹੈ।

Translate »
क्रान्ति न्यूज लाइव - भ्रष्टाचार के खिलाफ क्रांति की मशाल