ਇੰਜਣ ਦੀ ਲਪੇਟ ‘ਚ ਆਇਆ ਨੌਜਵਾਨ, ਮੌਤ

ਜਲੰਧਰ,(ਵਿਸ਼ਾਲ) ਸੋਢਲ ਫਾਟਕ ਕੋਲੋਂ ਨਿਕਲ ਰਹੇ ਰੇਲ ਇੰਜਣ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜੀਆਰਪੀ ਮੌਕੇ ‘ਤੇ ਪੁੱਜੀ। ਦੇਰ ਰਾਤ ਤਕ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਸੀ। ਜਾਣਕਾਰੀ ਮੁਤਾਬਕ ਇਕ ਵਿਅਕਤੀ ਰੇਲਵੇ ਲਾਈਨਾਂ ਪਾਰ ਕਰ ਰਿਹਾ ਸੀ ਤਾਂ ਕਰਤਾਰਪੁਰ ਵੱਲ ਜਾ ਰਹੇ ਇਕ ਰੇਲ ਇੰਜਣ ਦੀ ਲਪੇਟ ‘ਚ ਆ ਗਿਆ। ਜੀਆਰਪੀ ਮਿ੍ਤਕ ਦੀ ਪਛਾਣ ਕਰਵਾਉਣ ਦਾ ਯਤਨ ਕਰ ਰਹੀ ਸੀ।

Translate »
क्रान्ति न्यूज लाइव - भ्रष्टाचार के खिलाफ क्रांति की मशाल