ਹੁਣ ‘ਸਿੰਪਲ’ ਮੋਬਾਈਲ ਐਪ ‘ਚ ਰੱਖਿਆ ਜਾਵੇਗਾ ਬੀਪੀ ਦੇ ਮਰੀਜ਼ਾਂ ਦਾ ਰਿਕਾਰਡ

ਜਲੰਧਰ, (ਵਿਸ਼ਾਲ)- ਬਲੱਡ ਪ੍ਰਰੈਸ਼ਰ ਦੇ ਮਰੀਜ਼ਾਂ ਦਾ ਡਿਜੀਟਲ ਰਿਕਾਰਡ ਰੱਖਣ ਲਈ ਇਕ ‘ਸਿੰਪਲ’ ਨਾਮ ਦੀ ਮੋਬਾਈਲ ਐਪ ਤਿਆਰ ਕੀਤੀ ਗਈ ਹੈ ਅਤੇ ਨਾਲ ਹੀ ਹਰੇਕ ਮਰੀਜ਼ ਦਾ ਬਲੱਡ ਪ੍ਰਰੈਸ਼ਰ ਪਾਸਪੋਰਟ ਆਈਡੀ ਕਾਰਡ ਤਿਆਰ ਕੀਤਾ ਜਾਵੇਗਾ। ਇਸ ਉੱਪਰ ਕਿਊਆਰ ਕੋਡ ਹੋਵੇਗਾ ਜੋ ਡਾਕਟਰ ਦੁਆਰਾ ਸਿੰਪਲ ਮੋਬਾਈਲ ਐਪ ਨਾਲ ਸਕੈਨ ਕਰ ਕੇ ਬਲੱਡ ਪ੍ਰਰੈਸ਼ਰ ਰਿਕਾਰਡ ਤੇ ਮਰੀਜ਼ ਦੁਆਰਾ ਖਾਧੀਆਂ ਜਾਣ ਵਾਲੀਆਂ ਦਵਾਈਆਂ ਚੈੱਕ ਕਰ ਸਕਦਾ ਹੈ। ਇਹ ਜਾਣਕਾਰੀ ਡਬਲਿਊਐੱਚਓ ਤੋਂ ਕਾਰਡੀਓਵਸਕੁਲਰ ਹੈਲਥ ਅਫ਼ਸਰ (ਸੀਵੀਐੱਚਓ) ਡਾ. ਸੁਨੀਲ ਕੁਮਾਰ ਧਾਰ ਨੇ ਸਥਾਨਕ ਸਿਵਲ ਸਰਜਨ ਦਫ਼ਤਰ ਦੇ ਟ੍ਰੇਨਿੰਗ ਸੈਂਟਰ ‘ਚ ਵਿਸ਼ਵ ਸਿਹਤ ਸੰਸਥਾ ਵੱਲੋਂ ਪੋ੍ਗਰਾਮ ਅਫ਼ਸਰਾਂ ਤੇ ਐੱਸਐੱਮਓਜ਼ ਦੀ ਟ੍ਰੇਨਿੰਗ ਦੌਰਾਨ ਸਾਂਝੀ ਕੀਤੀ। ਇਹ ਟ੍ਰੇਨਿੰਗ ਸਰਕਾਰ ਵੱਲੋਂ ਨੈਸ਼ਨਲ ਪ੍ਰਰੋਗਰਾਮ ਫਾਰ ਕੰਟਰੋਲ ਆਫ ਡਾਇਬਿਟੀਜ਼, ਕਾਰਡੀਓਵਸਕੁਲਰ ਡੀਸੀਜ਼ ਅੇਡ ਸਟ੍ਰੋਕ’ ਦੇ ਅੰਤਰਗਤ ਇੰਡੀਅਨ ਹਾਈਪਰਟੈਂਸ਼ਨ ਕੰਟਰੋਲ ਇਨੀਸ਼ਿਅੇਟਵ ਪ੍ਰਰਾਜੈਕਟ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੀ ਅਗਵਾਈ ਹੇਠ ਕਰਵਾਈ ਗਈ। ਡਾ. ਸੁਨੀਲ ਕੁਮਾਰ ਧਾਰ ਨੇ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ‘ਚ ਹਾਈ ਬਲੱਡ ਪ੍ਰਰੈਸ਼ਰ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘੱਟ ਕਰਨ ਲਈ ਆਈਐੱਚਓਆਈ ਪ੍ਰਰਾਜੈਕਟ ਦਾ ਮੁੱਖ ਟੀਚਾ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਬੀਪੀ 140/90 ਤੋਂ ਘੱਟ ਰੱਖਣਾ ਹੈ।’ਸਿੰਪਲ’ ਐਪ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ‘ਚ ਟੈਲੀ ਮੈਡੀਸਨ ਦੀ ਸੁਵਿਧਾ ਹੈ ਜਿਸ ਨਾਲ ਐਪ ‘ਚ ਦਰਜ ਮਰੀਜ਼ਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਮਰੀਜ਼ਾਂ ਦਾ ਸਾਰਾ ਰਿਕਾਰਡ ਫੀਲਡ ‘ਚ ਕੰਮ ਕਰ ਰਹੇ ਸੀਐੱਚਓ, ਏਐੱਨਐੱਮ ਦੁਆਰਾ ਐਪ ‘ਚ ਦਰਜ ਕੀਤਾ ਜਾਵੇਗਾ।ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਬਲੱਡ ਪ੍ਰਰੈਸ਼ਰ ਦੇ ਮਰੀਜ਼ ਨੂੰ ਲਗਾਤਾਰ ਦਵਾਈਆਂ ਖਾਂਦੇ ਰਹਿਣਾ ਚਾਹੀਦਾ ਹੈ ਚਾਹੇ ਮਰੀਜ਼ ਵਧੀਆ ਮਹਿਸੂਸ ਕਰਦਾ ਹੋਵੇ। ਇਸ ਦੇ ਨਾਲ ਹੀ ਮਹੀਨੇ ‘ਚ ਘੱਟੋ-ਘੱਟ ਇਕ ਵਾਰ ਬੀਪੀ ਜਾਂਚ ਜ਼ਰੂਰ ਕੀਤੀ ਜਾਵੇ। ਰੋਜ਼ਾਨਾ ਸਰੀਰਕ ਕਸਰਤ ਕਰਨ ਨਾਲ ਤੇ ਜਿਆਦਾ ਚਰਬੀ ਵਾਲੇ ਭੋਜਨ, ਲੂਣ ਅਤੇ ਖੰਡ ਤੋਂ ਪ੍ਰਹੇਜ਼ ਕਰਨ ਨਾਲ ਬਲੱਡ ਪ੍ਰਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਟੇ੍ਨਿੰਗ ਆਉਣ ਵਾਲੇ ਦਿਨਾਂ ‘ਚ ਮੈਡੀਕਲ, ਪੈਰਾਮੈਡੀਕਲ ,ਆਸ਼ਾ ਅਤੇ ਆਸ਼ਾ ਫੈਸਿਲੀਟੇੇਟਰ ਨੂੰ ਵੀ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਡਬਲਿਊਐੱਚਓ ਤੋਂ ਐੱਸਟੀਐਸ ਸੰਦੀਪ ਸਿੰਘ, ਮੁਨੀਸ਼ ਠਾਕੁਰ ਮੌਜੂਦ ਸਨ

One thought on “ਹੁਣ ‘ਸਿੰਪਲ’ ਮੋਬਾਈਲ ਐਪ ‘ਚ ਰੱਖਿਆ ਜਾਵੇਗਾ ਬੀਪੀ ਦੇ ਮਰੀਜ਼ਾਂ ਦਾ ਰਿਕਾਰਡ

Comments are closed.

Translate »
क्रान्ति न्यूज लाइव - भ्रष्टाचार के खिलाफ क्रांति की मशाल