ਹਰਿਵੱਲਭ ਸੰਗੀਤ ਸੰਮੇਲਨ ‘ ਇਸ ਵਾਰ ਸਿਰਫ਼ ਇਕ ਦਿਨ ਦਾ ਹੋਵੇਗਾ ਸਮਾਗਮ

ਜਲੰਧਰ, (ਵਿਸ਼ਾਲ)– ਸਭ ਤੋਂ ਵੱਡੇ ਸੰਗੀਤ ਸੰਮੇਲਨ ਸ਼੍ਰੀ ਹਰਿਵੱਲਭ ਸੰਗੀਤ ਸੰਮੇਲਨ (Shri Harivallabh Sangeet Sammelan) ‘ਤੇ ਵੀ ਕੋਰੋਨਾ ਦਾ ਅਸਰ ਪਿਆ ਹੈ। ਇਸ ਵਾਰ ਸੰਗੀਤ ਸੰਮੇਲਨ ਸਿਰਫ਼ 1 ਦਿਨ ਦਾ ਹੋਵੇਗਾ। ਸ਼੍ਰੀ ਹਰਿਵੱਲਭ ਸੰਗੀਤ ਸੰਮੇਲਨ ਕਮੇਟੀ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ 145ਵਾਂ ਸ਼੍ਰੀ ਹਰਿਵੱਲ੍ਭ ਸੰਗੀਤ ਸੰਮੇਲਨ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਦਿਨ ਲਈ ਕਰਵਾਇਆ ਜਾਵੇਗਾ। ਸੰਗੀਤ ਸੰਮੇਲਨ ਦੀ ਤਰੀਕ ਸੋਮਵਾਰ ਨੂੰ ਯਾਨੀ ਅੱਜ ਤੈਅ ਕੀਤੀ ਜਾਵੇਗੀ। ਇਸ ਵਾਰ ਕੋਈ ਪੰਡਾਲ ਨਹੀਂ ਸਜਾਇਆ ਜਾਵੇਗਾ। ਸ਼੍ਰੀਰਾਮ ਹਾਲ ‘ਚ ਪ੍ਰੋਗਰਾਮ ਕਰਵਾਇਆ ਜਾਵੇਗਾ। ਸੰਗੀਤ ਸੰਮੇਲਨ ‘ਚ ਸਿਰਫ਼ ਮੈਂਬਰਾਂ ਨੂੰ ਬੁਲਾਇਆ ਜਾਵੇਗਾ ਤੇ ਆਮ ਜਨਤਾ ਯੂ-ਟਿਊਬ ਜ਼ਰੀਏ ਲਾਈਵ ਟੈਲੀਕਾਸਟ ਦੇਖ ਸਕੇਗੀ। ਕੋਰੋਨਾ ਤੋਂ ਬਚਾਅ ਲਈ ਹਾਲ ਦੇ ਬਾਹਰ ਸੈਨੇਟਾਈਜ਼ਰ ਤੇ ਮਾਸਕ ਦੀ ਪੂਰੀ-ਪੂਰੀ ਵਿਵਸਥਾ ਕੀਤੀ ਜਾਵੇਗੀ। ਇਸ ਵਾਰ ਸੰਗੀਤ ਮੁਕਾਬਲੇ ਵੀ ਨਹੀਂ ਕਰਵਾਏ ਜਾਣਗੇ। ਬਾਕੀ ਸੂਬਿਆਂ ਤੋਂ ਵੀ ਕਿਸੇ ਕਲਾਕਾਰ ਨੂੰ ਨਹੀਂ ਬੁਲਾਇਆ ਜਾਵੇਗਾ। ਸਿਰਫ਼ ਪੰਜਾਬ ਦੇ ਹੀ ਕਲਾਕਾਰਾਂ ਨੂੰ ਪੇਸ਼ਕਾਰੀ ਲਈ ਸੱਦਾ ਭੇਜਿਆ ਜਾਵੇਗਾ।

One thought on “ਹਰਿਵੱਲਭ ਸੰਗੀਤ ਸੰਮੇਲਨ ‘ ਇਸ ਵਾਰ ਸਿਰਫ਼ ਇਕ ਦਿਨ ਦਾ ਹੋਵੇਗਾ ਸਮਾਗਮ

Comments are closed.

Translate »
क्रान्ति न्यूज लाइव - भ्रष्टाचार के खिलाफ क्रांति की मशाल