ਸੁਰਜੀਤ ਹਾਕੀ ਕੋਚਿੰਗ ਕੈਂਪ ਬਣੇਗਾ ਦੇਸ਼ ‘ਚ ਹਾਕੀ ਦੀ ਸਿਰਕੱਢ ਨਰਸਰੀ ਵਜੋਂ ਪਛਾਣ : ਪਰਗਟ ਸਿੰਘ

ਜਲੰਧਰ : ਬਰਲਟਨ ਪਾਰਕ ਸਥਿਤ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਤੋਂ ਸਪਸ਼ਟ ਹੈ ਇਕ ਕੈਂਪ ਜਲਦ ਹੀ ਹਾਕੀ ਦੀ ਸਿਰਕੱਢ ਨਰਸਰੀ ਵਜੋਂ ਦੇਸ਼ ਵਿਚ ਜਾਣਿਆ ਜਾਵੇਗਾ ।ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹਾਕੀ ਕੋਚਿੰਗ ਕੈਂਪ ਦੇ ਅੱਜ 60ਵੇਂ ਦਿਨ ਉਪਰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਪਦਮਸ਼੍ਰੀ ਪਰਗਟ ਸਿੰਘ, ਐਮ. ਐਲ. ਏ. ਜਲੰਧਰ ਛਾਉਣੀ ਤੇ ਸਕੱਤਰ, ਹਾਕੀ ਪੰਜਾਬ ਅਤੇ ਉਹਨਾਂ ਨਾਲ ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰਸ਼ ਓਲੰਪੀਅਨ ਸੰਜੀਵ ਕੁਮਾਰ ਡਾਂਗ, ਦਲਜੀਤ ਸਿੰਘ ਅਤੇ ਰਾਮ ਪ੍ਰਤਾਪ ਵਿਸ਼ੇਸ ਤੌਰ ‘ਤੇ ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਇਸ ਮੌਕੇ ਉਲੰਪੀਅਨ ਪਰਗਟ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੁੰ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਤੋਂ ਸਪਸ਼ਟ ਹੈ ਇਕ ਕੈਂਪ ਜਲਦ ਹੀ ਦੇਸ਼ ਵਿਚ ਸਿਰਕੱਢ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਵੇਗਾ । ਉਹਨਾਂ ਨੇ ਬਾਕੀ ਜ਼ਿਲ੍ਹਿਆਂ ਦੇ ਸਾਬਕਾ ਹਾਕੀ ਖ਼ਿਡਾਰੀਆਂ ਨੂੰ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਅਕੈਡਮੀ ਤੋਂ ਸੇਧ ਲੈਂਦੇ ਹੋਏ ਆਪਣੇ ਆਪਣੇ ਜ਼ਿਲ੍ਹੇ ਵਿਚ ਵੀ ਅਜਿਹੀਆਂ ਹਾਕੀ ਅਕੈਡਮੀਆਂ ਦੀ ਸੁਰੂਆਤ ਕਰਨੀ ਚਾਹੀਦੀ ਹੈ । ਪਰਗਟ ਸਿੰਘ ਨੇ ਭਾਗ ਲੈਣ ਵਾਲੇ ਤਕਰੀਬਨ 100 ਬੱਚਿਆਂ ਦਾ ਵਿਸ਼ੇਸ਼ ਤੋਰ ਉਪਰ ਧੰਨਵਾਦ ਕੀਤਾ ਜਿਹਨਾਂ ਆਪਣੇ ਬੱਚਿਆਂ ਨੂੰ ਸਰੀਰਕ ਤੌਰ ਉਪਰ ਤੰਦਰੁਸਤ ਬਣਾਉਣ ਅਤੇ ਉਹਨਾਂ ਦੇ ਨਸ਼ਾ ਰਹਿਤ ਭਵਿੱਖ ਦਾ ਧਿਆਨ ਰੱਖਦੇ ਹੋਕੇ ਇਸ ਹਾਕੀ ਕੋਚਿੰਗ ਕੈਂਪ ਵਿੱਚ ਖੁਦ ਲੈਕੇ ਆ ਰਹੇ ਹਨ ਤੇ ਮਾਪਿਆਂ ਨੂੰ ਅਪੀਲ।ਕੀਤੀ ਇੱਕ ਪੁਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਣ । ਉਹਨਾਂ ਇਸ ਮੌਕੇ ਉਪਰ ਕਿਹਾ ਕਿ ਸਟੇਡੀਅਮ ਵਿਚ ਆਉਣ ਵਾਲੇ ਅਗਲੇ 3 ਮਹੀਨਿਆਂ ਵਿਚ ਨਵੀਂ ਐਸਟ੍ਰੋਟਰਫ ਵਿਸ਼ਾ ਦਿੱਤੀ ਜਾਵੇਗੀ ਅਤੇ ਇਲਾਵਾ ਲਾਇਲਪੁਰ ਖਾਲਸਾ ਕਾਲਜ ਅਤੇ ਕੁੱਕੜ ਪਿੰਡ ਵਿੱਚ ਵੀ ਜਲਦ ਨਵੀਂ ਐਸਟ੍ਰੋਟਰਫ ਲਗਾਈ ਜਾਵੇਗੀ ਸੰਧੂ ਅਨੁਸਾਰ ਇਸ ਮੌਕੇ ਉਪਰ ਚਾਰੋਂ ਹੀ ਓਲੰਪੀਅਨ ਕਰਮਵਾਰ ਪਦਮਸ਼੍ਰੀ ਪਰਗਟ ਸਿੰਘ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਅਤੇ ਓਲੰਪੀਅਨ ਸੰਜੀਵ ਕੁਮਾਰ ਡੰਗ ਵਿਸ਼ੇਸ ਤੌਰ ‘ਤੇ ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਆਪਣੇ ਬਚਪਨ ਵਿਚ ਉਹਨਾਂ ਨੇ ਕਿਵੇਂ ਹਾਕੀ ਦੀ ਸ਼ੁਰੂਆਤ ਕੀਤੀ, ਦੀ ਜਾਣਕਾਰੀ ਦੇਣ ਦੇ ਨਾਲ ਨਾਲ ਖਿਡਾਰੀਆਂ ਨਾਲ ਹਾਕੀ ਦੇ ਗੁਰ ਵੀ ਸਾਂਝੇ ਕੀਤੇ।ਸੁਰਜੀਤ ਹਾਕੀ ਸੁਸਾਇਟੀ ਦੇ ਇਸ ਹਾਕੀ ਕੋਚਿੰਗ ਕੈਂਪ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਘਣਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਵਿਚ ਜਾਰੀ ਇਹ ਕੋਚਿੰਗ ਕੈਂਪ ਦੇ 60 ਦਿਨ ਪੂਰੇ ਹੋਣ ਉਪਰੰਤ ਇਸ ਕੈਂਪ ਵਿੱਚ 14 ਅਤੇ 19 ਦੀ ਉਮਰ ਵਰਗ ਦੇ 100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਹਨਾਂ ਨੂੰ ਓਲੰਪੀਅਨ ਰਾਜਿੰਦਰ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯਾਦਵਿੰਦਰ ਸਿੰਘ ਜੌਨੀ ਵਰਗੇ ਚੰਗੇ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਲਈ ਜਾ ਰਹੀ ਅਤੇ ਇਹ ਸਿਖਲਾਈ ਬਿਲਕੁਲ ਮੁਫਤ ਹੈ। ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਾਕੀਆਂ, ਫਲਾਂ ਤੋਂ ਇਲਾਵਾ ਭਿੱਜੇ ਹੋਏ ਬਦਾਮ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰੋਜ਼ਾਨਾ ਖੁਰਾਕ ਦੇ ਤੌਰ ‘ਤੇ ਦਿੱਤੇ ਜਾ ਰਹੇ ਹਨ।

Leave a Reply

Your email address will not be published. Required fields are marked *

Translate »
क्रान्ति न्यूज - भ्रष्टाचार के खिलाफ क्रांति की मशाल