ਕੁਲਚੇ ਵਾਲੇ ਜੱਗੀ ਦੇ ਕਾਤਲਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਧਰਨਾ

ਜਲੰਧਰ ,(ਵਿਸ਼ਾਲ)= ਵੀਰਵਾਰ ਸਵੇਰੇ ਪ੍ਰਤਾਪ ਬਾਗ਼ ‘ਚ ਹੋਏ ਜੱਗੀ ਨਾਨ ਵਾਲੇ ਦੇ ਕਤਲ ਦੇ ਮਾਮਲੇ ਵਿਚ ਉਸ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਫਗਵਾੜਾ ਗੇਟ ‘ਚ ਮਿ੍ਤਕ ਦੀ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ। ਜਿਸ ਨਾਲ ਫਗਵਾੜਾ ਗੇਟ ‘ਚ ਜਾਮ ਦੀ ਸਥਿਤੀ ਪੈਦਾ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏਸੀਪੀ ਨਾਰਥ ਅਤੇ ਥਾਣਾ ਤਿੰਨ ਦੇ ਮੁਖੀ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਸ਼ਨਿਚਰਵਾਰ ਸਵੇਰ ਤਕ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮਿ੍ਤਕ ਦਾ ਸਸਕਾਰ ਕਰ ਦਿੱਤਾ।ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪ੍ਰਤਾਪ ਬਾਗ ‘ਚ ਜੱਗੀ ਨਾਨ ਵਾਲੇ ਦਾ ਕਤਲ ਉਸ ਦੇ ਗੁਆਂਢ ਵਿਚ ਦੁਕਾਨ ਕਰਦੇ ਭੱਲਾ ਸਾਈਕਲ ਦੇ ਮਾਲਿਕ ਮਨੋਹਰ ਲਾਲ ਭੱਲਾ, ਉਸ ਦੇ ਪੁੱਤਰ ਰਿੰਕੂ ਭੱਲਾ ਤੇ ਅਣਪਛਾਤੇ ਨੌਜਵਾਨਾਂ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਨੰ. ਤਿੰਨ ਵਿਚ ਉਸ ਦੇ ਪੁੱਤਰ ਹਰਿ ਜੋਤਿ ਦੇ ਬਿਆਨਾਂ ‘ਤੇ ਸਭ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਪਰ ਹਾਲੇ ਤਕ ਕਿਸੇ ਵੀ ਮੁਲਜ਼ਮ ਦੀ ਗਿ੍ਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਵਾਲਿਆਂ ਦਾ ਗੁੱਸਾ ਭੜਕ ਉੱਠਿਆ ਤੇ ਉਨ੍ਹਾਂ ਨੇ ਮਿ੍ਤਕ ਦੀ ਲਾਸ਼ ਫਗਵਾੜਾ ਗੇਟ ਸੜਕ ‘ਤੇ ਰੱਖ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲਿਆਂ ਨਾਲ ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਜੇ ਖੋਸਲਾ ਦੀ ਟੀਮ ਵੀ ਮੌਜੂਦ ਸੀ ਜਿਨ੍ਹਾਂ ਨੇ ਪੁਲਿਸ ਦੀ ਿਢੱਲੀ ਕਾਰਵਾਈ ਕਾਰਨ ਰੋਸ ਪ੍ਰਗਟ ਕੀਤਾ। ਫਗਵਾੜਾ ਗੇਟ ਵਿਚ ਲੱਗੇ ਧਰਨੇ ਕਾਰਨ ਮੌਕੇ ‘ਤੇ ਜਾਮ ਦੀ ਸਥਿਤੀ ਪੈਦਾ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਨਾਰਥ ਸੁਖਵਿੰਦਰ ਸਿੰਘ ਥਾਣਾ ਤਿੰਨ ਦੇ ਮੁਖੀ ਸਬ ਇੰਸਪੈਕਟਰ ਮੁਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਧਰਨੇ ‘ਤੇ ਬੈਠੇ ਪਰਿਵਾਰ ਵਾਲਿਆਂ ਨੂੰ ਸ਼ਾਂਤ ਕਰਵਾਇਆ ਤੇ ਭਰੋਸਾ ਦੁਆਇਆ ਕਿ ਸ਼ਨਿਚਰਵਾਰ ਸਵੇਰੇ 10 ਵਜੇ ਤਕ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਧਰਨਾ ਖ਼ਤਮ ਕੀਤਾ ਤੇ ਮਿ੍ਤਕ ਦਾ ਸਸਕਾਰ ਕਰ ਦਿੱਤਾ।

Leave a Reply

Your email address will not be published. Required fields are marked *

Translate »
क्रान्ति न्यूज - भ्रष्टाचार के खिलाफ क्रांति की मशाल