ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇਕ ਹੋਰ ਗੀਤ ਕਾਰਨ ਵਿਵਾਦਾਂ ਵਿਚ, ਨੋਟਿਸ ਜਾਰੀ

ਜਲੰਧਰ, (ਵਿਸ਼ਾਲ )- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇਕ ਹੋਰ ਗੀਤ ਕਾਰਨ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਵਾਰੀ ਵਿਵਾਦ ਦਾ ਕਾਰਨ ਉਸ ਵੱਲੋਂ ਗਾਇਆ ਗੀਤ ‘ਬਾਈ ਬਾਈ’ ਹੈ। ਇਸ ਗਾਣੇ ਵਿਚ ਦਿਖਾਈ ਗਈ ਕੁੱਕੜਾਂ ਦੀ ਲੜਾਈ ਨੂੰ ਲੈ ਕੇ ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਨੇ ਉਸ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਪੰਡਤ ਧਰੇਨਵਰ ਰਾਓ ਦੀ ਸ਼ਿਕਾਇਤ ‘ਤੇ ਜਾਰੀ ਕੀਤਾ ਗਿਆ ਹੈ। ਬੋਰਡ ਨੇ ਸਿੱਧੂ ਨੂੰ ਨੋਟਿਸ ਜਾਰੀ ਕਰ ਕੇ ਇਕ ਹਫ਼ਤੇ ‘ਚ ਜਵਾਬ ਮੰਗਿਆ ਹੈ। ਜੇ ਉਹ ਜਵਾਬ ਨਹੀਂ ਦਿੰਦਾ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਹੋ ਸਕਦਾ ਹੈ। ਸਿੱਧੂ ਦੇ ਨਾਲ ਹੀ ਪ੍ਰੋਡਕਸ਼ਨ ਹਾਊਸ ਟਰੂ ਮੇਕਰ ਤੇ ਗੋਲਡ ਮੀਡੀਆ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ

Leave a Reply

Your email address will not be published. Required fields are marked *

Translate »
क्रान्ति न्यूज - भ्रष्टाचार के खिलाफ क्रांति की मशाल