ਘੱਟ ਬਜਟ ‘ਚ ਕਰਨੀ ਹੈ ਚੰਗੀ ਖਰੀਦਦਾਰੀ, ਤਾਂ ਇਨ੍ਹਾਂ ਟਿਪਸ ਨਾਲ ਨਿਕਲੋ ਸ਼ਾਪਿੰਗ ਕਰਨ

ਲਾਈਫ ਸਟਾਈਲ : ਫਾਇਦੇਮੰਦ ਸ਼ਾਪਿੰਗ ਲਈ ਜ਼ਰੂਰੀ ਹੈ ਕਿ ਸ਼ਾਪਿੰਗ ਦੀ ਤਿਆਰੀ ਕਰਨ ਤੋਂ ਪਹਿਲਾਂ ਹੀ ਉਸ ਦਾ ਬਜਟ ਤਿਆਰ ਕਰ ਲਿਆ ਜਾਵੇ ਤੇ ਫੈਸਟੀਵਲ ਦੌਰਾਨ ਤਾਂ ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਬਾਅਦ ‘ਚ ਕਈ ਵਾਰ ਇਸ ਨੂੰ ਲੈ ਕੇ ਪਛਤਾਵਾ ਵੀ ਹੁੰਦਾ ਹੈ। ਤਾਂ ਇਸ ਚੱਕਰ ਤੋਂ ਬਚਣ ਲਈ ਚੰਗਾ ਹੋਵੇਗਾ ਤੁਸੀਂ ਇਨ੍ਹਾਂ ਟਿੱਪਸ ਐਂਡ ਟ੍ਰਿਕਸ ਨਾਲ ਨਿਕਲੋਂ ਸ਼ਾਪਿੰਗ ਕਰੋ।

ਯੋਜਨਾ ਬਣਾਓ

ਸ਼ਾਪਿੰਗ ‘ਤੇ ਕੱਢਣ ਤੋਂ ਪਹਿਲਾਂ ਸਾਮਾਨ ਦੀ ਸੂਚੀ ਤਿਆਰ ਕਰੋ ਕਿ ਤੁਹਾਨੂੰ ਕਿਸ ਲਈ ਕੀ ਤੇ ਕਿੰਨੀ ਚੀਜ਼ ਖਰੀਦਣੀ ਹੈ। ਸੂਚੀ ਤਿਆਰ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਨ੍ਹਾਂ ਚੀਜ਼ਾਂ ਨੂੰ ਪਹਿਲ ਦਿੰਦੇ ਹੋਏ ਲਿਖੋ ਜਿਸ ਨਾਲ ਸਹੀ ਸਮੇਂ ‘ਤੇ ਸਹੀ ਚੀਜ਼ ਖਰੀਦੀ ਜਾ ਸਕੇ। ਚੀਜ਼ਾਂ ‘ਤੇ ਕਿੰਨਾ ਖਰਚ ਹੋਵੇਗਾ ਉਸ ਨੂੰ ਜੋੜੋ ਤੇ ਹੁਣ 15-20 ਫੀਸਦੀ ਘੱਟ ਕਰ ਦਿਉ। ਸੀਜ਼ਨ ‘ਚ ਜਿੱਥੇ ਵੀ ਸੇਲ ਲੱਗੀ ਹੋਵੇ ਉਸ ਦਾ ਧਿਆਨ ਰੱਖੋ।

ਜਗ੍ਹਾ ਤੈਅ ਕਰੋ

ਸ਼ਾਪਿੰਗ ਤੋਂ ਪਹਿਲਾਂ ਇਹ ਤੈਅ ਕਰੋ ਕਿ ਤੁਸੀਂ ਸਾਰਾ ਸਾਮਾਨ ਕਿੱਥੋ ਖਰੀਦਣਾ ਹੈ। ਇਸ ਨਾਲ ਨਾ ਸਿਰਫ ਸਮਾਂ ਬਲਕਿ ਪੈਸਾ ਵੀ ਬਰਬਾਦ ਹੋਣ ਤੋਂ ਬਚੇਗਾ ਤੇ ਬਿਹਤਰ ਹੋਵੇਗਾ ਕਿ ਤੁਸੀਂ ਉਨ੍ਹਾਂ ਥਾਵਾਂ ਦੀ ਸੂਚੀ ਬਣਾ ਲਵੋ ਜਿੱਥੇ ਤੁਹਾਡੀ ਪਸੰਦ ਦਾ ਸਾਮਾਨ ਸਹੀ ਰੇਟ ‘ਚ ਮਿਲਦਾ ਹੋਵੇ

ਛੋਟ ਦਾ ਖਿਆਲ ਰੱਖੋ

ਫੈਸਟਿਵ ਸੀਜ਼ਨ ਦੌਰਾਨ ਕਈ ਚੀਜ਼ਾਂ ‘ਤੇ ਕੁਝ ਵੀ ਮਿਲਦੀ ਹੈ। ਛੋਟ ਬਾਰੇ ਪੁੱਛਦੇ ਸਮੇਂ ਸੰਕੋਚ ਨਾ ਕਰੋ। ਇਕ ਹੀ ਥਾਂ ਕੀਮਤ ਪੁੱਛ ਕੇ ਖਰੀਦਦਾਰੀ ਨਾ ਕਰੋ। ਕਿਸੇ ਦੂਜੀ ਸ਼ਾਪ ਤੋਂ ਵੀ ਉਸ ਚੀਜ਼ ਦਾ ਮੁੱਲ ਜਾਂਚ ਲਵੋ।

ਕ੍ਰੈਡਿਟ ਕਾਰਡ ਦੇ ਬਜਾਏ ਨਕਦ

ਫੈਸਟੀਵਲ ਸ਼ਾਪਿੰਗ ਕਰਨ ਲਈ ਹਮੇਸ਼ਾ ਨਕਦ ਰਾਸ਼ੀ ਦੀ ਵਰਤੋਂ ਕਰੋ। ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਨਾ ਕਰੋ ਕਿਉਂਕਿ ਜ਼ਿਆਦਾ ਖਰੀਦਦਾਰੀ ‘ਤੇ ਤੁਹਾਨੂੰ ਕੰਪਾਊਂਡ ਇੰਟ੍ਰੇਸਟ ਦੇਣਾ ਪੈਦਾ ਹੈ। ਨਾਲ ਹੀ ਜੇਕਰ ਕਿਸੇ ਕਾਰਨਵੰਸ਼ ਖਰੀਦੇ ਗਏ ਸਾਮਾਨ ਨੂੰ ਬਦਲਣਾ ਹੋਵੇ ਤਾਂ ਤੁਹਾਨੂੰ ਨਕਦੀ ਵਾਪਸ ਨਹੀਂ ਮਿਲੇਗੀ।

Leave a Reply

Your email address will not be published. Required fields are marked *

Translate »
क्रान्ति न्यूज - भ्रष्टाचार के खिलाफ क्रांति की मशाल