ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 5 ਗਿ੍ਫ਼ਤਾਰ

ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਗੰਨ ਪੁਆਇੰਟ ’ਤੇ ਲੁੱਟਾਂ-ਖੋਹਾਂ ਅਤੇ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਅਤੇ ਸ਼ਰਾਬ ਦੇ ਠੇਕੇ ਭੰਨ ਕੇ ਸ਼ਰਾਬ ਚੋਰੀ ਕਰਨ ਵਾਲੇ 11 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਮੁਲਜ਼ਮਾਂ ਪਾਸੋਂ 3 ਪਿਸਤੌਲਾਂ ਸਮੇਤ 10 ਜ਼ਿੰਦਾ ਕਾਰਤੂਸ, ਲੁੱਟ-ਖੋਹ ਤੇ ਚੋਰੀ ਦਾ ਸਮਾਨ, ਸੋਨੇ ਦੇ ਗਹਿਣੇ, ਚਾਂਦੀ ਦੇ ਬਰਤਨ , ਦੁਪਹੀਆ ਵਾਹਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਨੇ ਮੁਲਜ਼ਮਾਂ ਦੀ ਗਿ੍ਰਫਤਾਰੀ ਨਾਲ ਕਾਫੀ ਸਮੇਂ ਤੋਂ ਅਨਟਰੇਸ ਚੱਲੇ ਆ ਰਹੇ 14 ਕੇਸ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਸੀਆਈਏ ਸਟਾਫ-1 ਦੀ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਨਿਹਾਲ ਸਿੰਘ ਵਾਸੀ ਗੌਤਮਨਗਰ ਜਲੰਧਰ, ਰੋਹਿਤ ਕੁਮਾਰ ਉਰਫ ਮੱਕੜ ਵਾਸੀ ਬੈਂਕ ਕਲੋਨੀ ਕਬੀਰ ਵਿਹਾਰ ਜਲੰਧਰ, ਵਿਕੀ ਵਾਸੀ ਰਾਜ ਨਗਰ ਹਾਲ ਵਾਸੀ ਕਿ੍ਰਸ਼ਨਾ ਨਗਰ ਜਲੰਧਰ, ਜਗਪ੍ਰੀਤ ਉਰਫ ਗੋਪੀ ਵਾਸੀ ਚੂਨਾ ਭੱਠੀ ਰਾਜ ਨਗਰ ਜਲੰਧਰ, ਰੋਹਿਤ ਸ਼ਰਮਾ ਵਾਸੀ ਕਿ੍ਰਸਨਾ ਨਗਰ ਜਲੰਧਰ ਆਦਿ ਪਿਛਲੇ ਕਈ ਮਹੀਨਿਆਂ ਤੋਂ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਖੋਹ, ਸਨੈਚਿੰਗ, ਘਰਾਂ ਅਤੇ ਦੁਕਾਨਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਦਿਨ ਅਤੇ ਦੇਰ ਰਾਤ ਸਮੇਂ ਅੰਜਾਮ ਦਿੰਦੇ ਹਨ। ਇਸ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਵਿਰੁੱਧ ਥਾਣਾ ਡਵੀਜਨ ਨੰਬਰ 02 ਜਲੰਧਰ ਵਿਖੇ ਆਈਪੀਸੀ ਧਾਰਾ 392,379-ਬੀ, 379, 380, 454, 457, 482, 411 ਅਤੇ ਆਰਮਜ਼ ਐਕਟ ਦੀ ਧਾਰਾ 25-54-59 ਅਧੀਨ ਥਾਣਾ ਡਵੀਜ਼ਨ ਨੰਬਰ ਦੋ ਵਿਖੇ ਮੁਕੱਦਮਾ ਨੰ. 140 ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੁਰਮ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅਤੇ ਸੀਆਈਏ ਸਟਾਫ ਨੇ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਕਰਦਿਆਂ ਚਾਰ ਮੁਲਜ਼ਮਾਂ ਨਿਹਾਲ ਸਿੰਘ, ਰੋਹਿਤ ਉਰਫ ਮੱਕੜ, ਮਨਜਿੰਦਰ ਸਿੰਘ ਉਰਫ ਵਿੱਕੀ ਅਤੇ ਜਗਪ੍ਰੀਤ ਉਰਫ ਗੋਪੀ ਨੂੰ ਮੇਨ ਰੋਡ ਵਰਕਸਾਪ ਚੌਕ ਨੇੜੇ ਦਾਣਾ ਮੰਡੀ ਤੋਂ ਅਤੇ ਰੋਹਿਤ ਸ਼ਰਮਾ ਉਰਫ ਰਵੀ ਨੂੰ ਜੇਪੀ ਨਗਰ ਪਾਰਕ ਜਲੰਧਰ ਤੋਂ ਗਿ੍ਰਫਤਾਰ ਕੀਤਾ।ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਇੱਕ ਪਿਸਤੌਲ 9 ਐਮਐਮ ਸਮੇਤ 03 ਜ਼ਿੰਦਾ ਕਾਰਤੂਸ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 4 ਜ਼ਿੰਦਾ ਕਾਰਤੂਸ, ਇਕ ਦੇਸੀ ਪਿਸਤੌਲ 3*3 ਬੋਰ ਸਮੇਤ 03 ਜ਼ਿੰਦਾ ਕਾਰਤੂਸ, ਸੋਨੇ ਦੇ ਇੱਕ ਜੋੜੀ ਟੋਪਸ, ਸੋਨੇ ਦੀ ਕੰਨ ਦੀ ਵਾਲੀ, ਸੋਨੇ ਦੀ ਇੱਕ ਚੇਨ, ਚਾਂਦੀ ਦੀ ਇਕ ਕਟੋਰੀ, ਗਿਲਾਸ ਅਤੇ ਚਮਚ, 7 ਐਨਡਰਾਇਡ ਮੋਬਾਇਲ ਫੋਨ ਅਤੇ 4 ਕੀ ਪੈਡ ਵਾਲੇ ਫੋਨ, ਇੱਕ ਚੋਰੀ ਕੀਤਾ ਇਨਵਰਟਰ ਅਤੇ ਬੈਟਰਾ, 02 ਚੋਰੀ ਕੀਤੇ ਗੈਸ ਸਿਲੰਡਰ, 28 ਜੋੜੇ ਚੋਰੀ ਕੀਤੇ ਰੇਡੀਮੇਡ ਪੈਂਟਾ ਤੇ ਕਮੀਜ਼ਾਂ, ਚੋਰੀ ਅਤੇ ਖੋਹ ਕੀਤੇ ਕੁੱਲ 17,800/- ਰੁਪਏ ਨਕਦ, ਮੋਬਾਇਲ ਦੀ ਦੁਕਾਨ ਵਿਚੋਂ ਚੋਰੀ ਕੀਤੀ ਸਪਲੈਂਡਰ ਮੋਟਰਸਾਈਕਲ ਦੀ ਆਰਸੀ (ਜੋ ਇਹ ਵਾਰਦਾਤਾਂ ਕਰਨ ਸਮੇਂ ਵਰਤੇ ਜਾਣ ਵਾਲੇ ਮੋਟਰਸਾਈਕਲ ‘ਤੇ ਨੰਬਰ ਲਗਾ ਕੇ ਵਰਤਦੇ ਸਨ), ਮੋਟਰਸਾਈਕਲ ਸਪਲੈਂਡਰ, 2 ਐਕਟੀਵਾ, ਦੋ ਪੇਟੀਆਂ ਚੋਰੀ ਕੀਤਾ ਤੇਲ, ਦੁਕਾਨਾਂ ਅਤੇ ਬੰਦ ਪਏ ਘਰਾਂ ਦੇ ਤਾਲੇ ਤੋੜਨ ਵਿੱਚ ਵਰਤਿਆ ਜਾਣ ਵਾਲਾ ਪਾਇਪ ਬੈਂਚ ਬਰਾਮਦ ਕੀਤੇ ਗਏ ਹਨ।ਭੁੱਲਰ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਗਿ੍ਰਫਤਾਰੀ ਨਾਲ ਕਮਿਸ਼ਨਰੇਟ ਪੁਲਿਸ ਨੂੰ ਕਾਫੀ ਲੰਮੇ ਸਮੇਂ ਤੋਂ ਅਨਟਰੇਸ ਪਏ 14 ਕੇਸ ਟਰੇਸ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਮੁਲਜ਼ਮ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 21 ਤੋਂ 26 ਸਾਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਜਗਪ੍ਰੀਤ ਸਿੰਘ ਨੂੰ ਲੋਹੇ ਦੇ ਸ਼ਟਰਾਂ ਬਾਰੇ ਪੂਰੀ ਜਾਣਕਾਰੀ ਸੀ। ਇਹ ਬਾਕੀ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੁਕਾਨਾਂ ਨੂੰ ਟਾਰਗੇਟ ਕਰਦਾ ਸੀ, ਜਿਨ੍ਹਾਂ ਦੇ ਸੈਂਟਰਲ ਲਾਕ ਨਹੀਂ ਹੁੰਦੇ ਸਨ ਅਤੇ ਸਾਈਡਾਂ ‘ਤੇ ਲਾਕ ਹੁੰਦੇ ਸਨ। ਮੁਲਜ਼ਮ ਨੇ ਆਪਣੇ ਸਾਥੀਆਂ ਨੂੰ ਵੀ ਸ਼ਟਰਾਂ ਦੇ ਤਾਲੇ ਤੋੜਨ ਦੀ ਸਿਖਲਾਈ ਦਿੱਤੀ ਹੋਈ ਸੀ। ਉਨ੍ਹਾਂ ਅੱਗੇ ਦੱਸਦਿਆ ਕਿਹਾ ਕਿ ਸਾਰੇ ਮੁਲਜ਼ਮ ਪੁਲਿਸ ਰਿਮਾਂਡ ‘ਤੇ ਹਨ ਅਤੇ ਬਾਕੀ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਸੀਆਈਏ ਸਟਾਫ-1 ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਲੁੱਟ-ਖੋਹ ਅਤੇ ਚੋਰੀਆਂ ਦੇ ਹੋਰ ਮੁਕੱਦਮੇ ਟਰੇਸ ਹੋਣ ਅਤੇ ਲੁੱਟ-ਖੋਹ ਅਤੇ ਚੋਰੀਆਂ ਦਾ ਹੋਰ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਵਧੀਆ ਕਾਰਗੁਜ਼ਾਰੀ ਲਈ ਸੀਆਈਏ ਸਟਾਫ ਇੰਚਾਰਜ ਹਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ।

Translate »
क्रान्ति न्यूज - भ्रष्टाचार के खिलाफ क्रांति की मशाल