ਟਰੱਕ ਰਾਹੀਂ ਨਸ਼ਾ ਤਸਕਰੀ,ਇਕ ਕਾਬੂ

ਭੋਗਪੁਰ : ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਭੋਗਪੁਰ ਦੀ ਪੁਲਿਸ ਨੇ ਸ੍ਰੀਨਗਰ ਤੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਬਰੇਕ ਕਰਦੇ ਹੋਏ ਟਰੱਕ ‘ਚੋਂ ਭਾਰੀ ਮਾਤਰਾ ‘ਚ ਚੂਰਾ ਪੋਸਤ ਡੋਡੇ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਟਰੱਕ ਸਮੇਤ ਇਕ ਸਮੱਗਲਰ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਬ-ਡਵੀਜ਼ਨ ਆਦਮਪੁਰ ਹਰਿੰਦਰ ਸਿੰਘ ਮਾਨ ਨੇ ਦਸਿਆ ਕਿ ਥਾਣਾ ਭੋਗਪੁਰ ਦੇ ਮੁਖੀ ਸਬ-ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਏਐੱਸਆਈ ਸੱਤਪਾਲ ਸਿੰਘ ਨੇ ਅੱਡਾ ਕੁਰੇਸ਼ੀਆ ਭੋਗਪੁਰ ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਫੋਨ ‘ਤੇ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਦੀਪ ਸਿੰਘ ਉਰਫ ਜੱਸੀ ਵਾਸੀ ਪਿੰਡ ਭੜੀ ਜ਼ਿਲਾ ਫਤਿਹਗੜ੍ਹ ਸਾਹਿਬ ਸ਼੍ਰੀਨਗਰ ਤੋਂ ਟਰੱਕ ਨੰਬਰ ਪੀਬੀ 11 ਸੀਐੱਨ 8955 ਰਾਹੀ ਵੱਖ-ਵੱਖ ਸ਼ਹਿਰਾਂ ‘ਚ ਚੂਰਾ-ਪੋਸਤ ਡੋਡੇ ਸਪਲਾਈ ਕਰਦਾ ਹੈ। ਉਕਤ ਮੁਲਜ਼ਮ ਬਾਦਸ਼ਾਹ ਢਾਬਾ ਮੇਨ ਜੀਟੀ ਰੋਡ ਨਜ਼ਦੀਕ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ, ਤੇ ਰੇਡ ਕਰਨ ਤੇ ਉਸ ਕੋਲੋਂ ਡੋਡੇ ਬਰਾਮਦ ਕੀਤੇ ਜਾ ਸਕਦੇ ਹਨ। ਪੁਲਿਸ ਪਾਰਟੀ ਨੇ ਉਕਤ ਨੰਬਰ ਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਦੇ ਕੈਬਿਨ ‘ਚ ਕਲੀਡਰ ਸੀਟ ਹੇਠਾਂ ਬਣੇ ਬਕਸੇ ‘ਚੋਂ ਇਸ ਵਜ਼ਨਦਾਰ ਲਿਫ਼ਾਫ਼ਾ ਜ਼ਬਤ ਕੀਤਾ ਗਿਆ, ਜਿਸ ‘ਚੋਂ 25 ਕਿੱਲੋਗ੍ਰਾਮ ਚੁਰਾ ਪੋਸਤ ਬਰਾਮਦ ਕਰਦਿਆਂ ਪੁਲਿਸ ਨੇ ਗਿ੍ਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ।ਇਸੇ ਤਰ੍ਹਾਂ ਸਥਾਨਕ ਪੁਲਿਸ ਨੇ ਸਾਲ 2019-20 ਅਪ੍ਰਰੈਲ ਨੂੰ ਠੱਗੀ ਮਾਰਨ ਦੇ ਦੋਸ਼ ‘ਚ ਦਰਜ ਕੀਤੇ ਪਰਚੇ ‘ਚ ਨਾਮਜ਼ਦ ਅੌਰਤ ਸਿਮਰਨ ਕੌਰ ਉਰਫ ਦੇਵਾ ਵਾਸੀ ਪਿੰਡ ਬੁੱਟਰਾਂ ਥਾਣਾ ਭੋਗਪੁਰ ਨੂੰ ਜੱਜ ਹਰਪ੍ਰਰੀਤ ਕੌਰ ਵੱਲੋਂ 19 ਅਕਤੂਬਰ 2019 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਉਕਤ ਮੁਕਦਮੇ ਦੇ ਸਬੰਧ ‘ਚ ਏਐੱਸਆਈ ਸਤਪਾਲ ਸਿੰਘ ਤੇ ਪਾਰਟੀ ਨੇ ਰੋਜ਼ਾਨਾ ਦੀ ਗਸ਼ਤ ਦੌਰਾਨ ਭਗੌੜਾ ਕਰਾਰ ਸਿਮਰਨ ਕੌਰ ਉਰਫ ਦੇਵਾ ਨੂੰ ਗਿ੍ਫਤਾਰ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ

Translate »
क्रान्ति न्यूज - भ्रष्टाचार के खिलाफ क्रांति की मशाल