ਪਰੌਂਠਿਆਂ ਵਾਲੀ ਬੇਬੇ ਨੂੰ ਮੁੱਖ ਮੰਤਰੀ ਵੱਲੋਂ ਇਕ ਲੱਖ ਦਾ ਚੈੱਕ ਭੇਟ

ਜਲੰਧਰ (ਵਿਸ਼ਾਲ ) ਪੰਜਾਬ ਸਰਕਾਰ ਨੇ 70 ਸਾਲਾ ਬਜ਼ੁਰਗ ਅੌਰਤ ਕਮਲੇਸ਼ ਕੁਮਾਰੀ (ਬੇਬੇ ਜੀ), ਜੋ ਕਿ ਫਗਵਾੜਾ ਗੇਟ ਮਾਰਕੀਟ ਵਿਚ ਕਰੀਬ 30 ਸਾਲਾਂ ਤੋਂ ਸ਼ਾਮ ਤੋਂ ਅੱਧੀ ਰਾਤ ਤਕ ਪਰੌਂਠੇ ਬਣਾਉਣ ਦੀ ਇਕ ਛੋਟੀ ਜਿਹੀ ਦੁਕਾਨ ਚਲਾ ਰਹੀ ਹੈ, ਨੂੰ ਮੰਗਲਵਾਰ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਸਹਾਇਕ ਕਮਿਸ਼ਨਰ (ਜ) ਹਰਦੀਪ ਸਿੰਘ ਮੰਗਲਵਾਰ ਸ਼ਾਮ ਪ੍ਰਕਾਸ਼ ਨਗਰ ਇਲਾਕੇ ‘ਚ ਬਜ਼ੁਰਗ ਅੌਰਤ ਕਮਲੇਸ਼ ਕੁਮਾਰੀ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਲੇਸ਼ ਕੁਮਾਰੀ ਨੂੰ ਇਹ ਚੈੱਕ ਸੌਂਪਿਆ ਹੈ। ਇਸ ਤੋਂ ਪਹਿਲਾਂ ਇਸ ਬਜ਼ੁਰਗ ਉੱਦਮੀ ਨੂੰ ਉਤਸ਼ਾਹਿਤ ਕਰਨ ਲਈ ਕਮਲੇਸ਼ ਕੁਮਾਰੀ ਨੂੰ ਸੀਐੱਸਆਰ ਫੰਡਾਂ ‘ਚੋਂ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਪ੍ਰਸ਼ਾਸਨ ਨੇ ਅੱਜ ਪ੍ਰਦਾਨ ਕੀਤੀ ਹੈ।ਕਮਲੇਸ਼ ਕੁਮਾਰੀ ਨੇ ਉਸਦੀਆਂ ਚਿੰਤਾਵਾਂ ਨੂੰ ਸਮਝਣ ਅਤੇ ਉਸ ਨੂੰ ਇਹ ਲੋੜੀਂਦੀ ਸਹਾਇਤਾ ਵਿਸ਼ੇਸ਼ ਕਰ ਕੇ ਇਸ ਮੁਸ਼ਕਿਲ ਸਮੇਂ ਵਿਚ ਮੁਹੱਈਆ ਕਰਾਉਣ ‘ਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ

Translate »
क्रान्ति न्यूज - भ्रष्टाचार के खिलाफ क्रांति की मशाल