ਨਵਨਿਯੁਕਤ ਡੀਡੀਐੱਚਓ ਨੇ ਡੈਂਟਲ ਡਾਕਟਰਾਂ ਨਾਲ ਕੀਤੀ ਮੀਟਿੰਗ

ਜਲੰਧਰ(ਵਿਸ਼ਾਲ )ਲੋਕਾਂ ਨੂੰ ਸਰਕਾਰੀ ਹਸਪਤਾਲਾਂ ‘ਚ ਦਿੱਤੀਆਂ ਜਾ ਰਹੀਆਂ ਦੰਦਾਂ ਦੇ ਰੋਗਾਂ ਨਾਲ ਸਬੰਧਤ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉੁਣ ਅਤੇ ਡੈਂਟਲ ਡਾਕਟਰਾਂ ਦੀ ਕਾਰਗੁਜਾਰੀ ਵਾਚਣ ਲਈ ਨਵਨਿਯੁਕਤ ਡੀਡੀਐੱਚਓ ਕਮ ਡਿਪਟੀ ਡਾਇਰੈਕਟਰ (ਡੈਂਟਲ) ਡਾ. ਬਲਜੀਤ ਕੌਰ ਰੂਬੀ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਡੈਂਟਲ ਡਾਕਟਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸ਼ੁਰੂਆਤ ਤੋਂ ਬਾਅਦ ਡੈਂਟਲ ਡਾਕਟਰ ਕੋਵਿਡ ਸੈਂਪਲਿੰਗ ਦੇ ਕੰਮ ਵਿਚ ਤਨਦੇਹੀ ਨਾਲ ਜੁਟੇ ਹੋਏ ਹਨ। ਹੁਣ ਸੈਂਪਲਿੰਗ ਦੇ ਨਾਲ-ਨਾਲ ਓਪੀਡੀ ਸੇਵਾਵਾਂ ਨੂੰ ਵੀ ਨਿਯਮਿਤ ਕਰਨ ਤੇ ਜੋਰ ਦਿੱਤਾ ਜਾਵੇ ਅਤੇ ਵੱਧ ਤੋਂ ਵੱਧ ਮਰੀਜ਼ਾਂ ਨੂੰ ਦੰਦਾਂ ਦੇ ਰੋਗਾਂ ਦੇ ਇਲਾਜ ਦੀਆਂ ਸੇਵਾਵਾਂ ਦਿੱਤੀਆਂ ਜਾਣ।ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਡੈਂਟਲ ਡਾਕਟਰ ਇਲਾਜ ਦੇ ਨਾਲ-ਨਾਲ ਲੋਕਾਂ ਨੂੰ ਦੰਦਾਂ ਦੀ ਦੇਖਭਾਲ ਕਰਨ ਅਤੇ ਸਵੇਰੇ ਅਤੇ ਰਾਤ ਨੂੰ ਖਾਣਾ ਖਾਉਣ ਤੋਂ ਬਾਅਦ ਬੁਰਸ਼ ਕਰਨ ਦੀ ਆਦਤ ਅਪਨਾਉਣ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ। ਸਕੂਲਾਂ ਵਿੱਚ ਛੁੱਟੀ ਕਾਰਨ ਸਕੂਲ ਹੈਲਥ ਚੈਕੱਅਪ ਪ੍ਰਰੋਗਰਾਮ ਰੁਕਿਆ ਹੋਇਆ ਹੈ, ਇਸ ਲਈ ਬੱਚਿਆਂ ਦੇ ਦੰਦਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਫਾਈ ਬਾਰੇ ਦੱਸਣ ਦੀ ਵਾਧੂ ਜਿੰਮੇਵਾਰੀ ਵੀ ਹੁਣ ਡੈਂਟਲ ਡਾਕਟਰਾਂ ‘ਤੇ ਹੀ ਹੈ। ਇਸ ਕੰਮ ਦੀ ਕਾਮਯਾਬੀ ਲਈ ਡੈਂਟਲ ਡਾਕਟਰ ਪਹਿਲਾਂ ਨਾਲੋਂ ਵੱਧ ਮਿਹਨਤ ਕਰਨ। ਇਸ ਮੌਕੇ ਸਮੂਹ ਡੈਂਟਲ ਅਫਸਰ, ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਕਿਰਪਾਲ ਸਿੰਘ ਝੱਲੀ, ਬੀਈਈ ਚੰਦਨ ਮਿਸ਼ਰਾ ਅਤੇ ਹੋਰ ਮੌਜੂਦ ਸਨ

Translate »
क्रान्ति न्यूज - भ्रष्टाचार के खिलाफ क्रांति की मशाल