ਜਲੰਧਰ ‘ਚ ਠੰਢ ਦੀ ਦਸਤਕ, ਹਫ਼ਤੇ ਦੇ ਅੰਤ ਤਕ ਹੋਰ ਡਿੱਗੇਗਾ ਪਾਰਾ


ਜਲੰਧਰ ਸ਼ਹਿਰ ‘ਚ ਸਵੇਰੇ ਤੇ ਸ਼ਾਮ ਨੂੰ ਤਾਪਮਾਨ ‘ਚ ਗਿਰਾਵਟ ਨਾਲ ਠੰਢ ਨੇ ਦਸਤਕ ਦੇ ਦਿੱਤੀ ਹੈ। ਇਸ ਹਫ਼ਤੇ ਸਰਦੀ ‘ਚ ਇਜਾਫ਼ਾ ਹੋਵੇਗਾ। ਹਫ਼ਤੇ ਦੇ ਅੰਤ ‘ਚ ਠੰਢ ਵਧੇਗੀ ਤੇ ਘੱਟੋਂ-ਘੱਟ ਤਾਪਮਾਨ 10 ਡਿਗਰੀ ਸੈਲਸਿਅਸ ਤਕ ਚੱਲਾ ਜਾਵੇਗਾ। ਇਹ ਅਨੁਮਾਨ ਮੌਸਮ ਵਿਭਾਗ ਵੱਲੋਂ ਲਗਾਇਆ ਗਿਆ ਹੈ।ਹਾਲਾਂਕਿ ਦੁਪਹਿਰ ਦੇ ਸਮੇਂ ਧੁੱਪ ਖਿੜੀ ਰਹਿਣ ਦੇ ਚੱਲ਼ਦਿਆਂ ਤਾਪਮਾਨ 29 ਡਿਗਰੀ ਸੈਲਸੀਅਸ ਰਹੇਗਾ। ਮਾਹਰਾਂ ਮੁਤਾਬਿਕ ਇਸ ਵਾਰ ਸਰਦੀ ਜ਼ਿਆਦਾ ਹੋਣ ਦੀ ਸੰਭਾਵਨਾ ਪਹਿਲਾਂ ਤੋਂ ਪ੍ਰਗਟਾਈ ਜਾ ਰਹੀ ਸੀ, ਜਿਸ ਦਾ ਅਹਿਸਾਸ ਨਵੰਬਰ ਮਹੀਨੇ ਦੇ ਸ਼ੁਰੂਆਤੀ ਦੌਰ ‘ਚ ਮਹਿਸੂਸ ਹੋਣ ਲੱਗਾ ਹੈ।ਇਸ ਮਹੀਨੇ ਦੇ ਅੰਤ ਤਕ ਘੱਟੋਂ-ਘੱਟ ਤਾਪਮਾਨ 10 ਡਿਗਰੀ ਸੈਲੀਸਅਸ ਤਕ ਪਹੁੰਚਣ ਦੀ ਸੰਭਾਵਨਾ ਹੈ। ਇਸ ਸੰਭਾਵਨਾ ਨਾਲ ਠੰਢ ‘ਚ ਵਿਆਪਕ ਪੱਧਰ ‘ਤੇ ਇਜਾਫ਼ਾ ਹੋਵੇਗਾ। ਇਸ ਬਾਰੇ ਮੌਸਮ ਵਿਭਾਗ ਦੇ ਡਾਇਰੈਕਟਰ ਡਾ.ਸੁਰੇਂਦਰ ਪਾਲ ਦੱਸਦੇ ਹਨ ਕਿ ਦਸੰਬਰ ਤੋਂ ਪਹਿਲਾਂ ਹੀ ਠੰਢ ਆਪਣੇ ਯੌਵਨ ‘ਤੇ ਆਵੇਗੀ। ਉਨ੍ਹਾਂ ਨੇ ਲੋਕਾਂ ਨੂੰ ਸਰਦੀ ਤੋਂ ਬਚਾਅ ਲਈ ਪਹਿਲਾਂ ਤੋਂ ਹੀ ਜਾਗਰੂਕ ਹੋਣ ਦੀ ਅਪੀਲ ਕੀਤੀ। ਇਸ ਵਾਰ ਧੁੰਧ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ।

Translate »
क्रान्ति न्यूज - भ्रष्टाचार के खिलाफ क्रांति की मशाल