ਪਰੰਪਰਾਵਾਂ ਦਾ ਉਤਸਵ ਹੈ ਕਰਵਾ ਚੌਥ, ਜਾਣੋ ਸਰਗੀ ਤੇ ਬਯਾ ਬਾਰੇ

ਉੱਤਰੀ ਭਾਰਤ ‘ਚ ਕੱਤਕ ਮਹੀਨੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਵਿਆਹੁਤਾ ਔਰਤਾਂ ਵੱਲੋਂ ਵੱਡੇ ਪੱਧਰ ‘ਤੇ ਕਰਵਾ-ਚੌਥ ਦਾ ਪੁਰਬ ਮਨਾਇਆ ਜਾਂਦਾ ਹੈ। ਕਰਵਾ-ਚੌਥ ਖਾਸ ਤੌਰ ‘ਤੇ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਬਿਹਾਰ ‘ਚ ਮਨਾਇਆ ਜਾਂਦਾ ਹੈ। ਨਾਲ ਹੀ ਮੱਧ ਪ੍ਰਦੇਸ਼ ‘ਚ ਵੀ ਇਸ ਨੂੰ ਪੂਰੀ ਪਰੰਪਰਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਤੇ ਸਿਹਤਮੰਦ ਰਹਿਣ ਦੇ ਨਾਲ ਹੀ ਅਗਲੇ ਸੱਤ ਜਨਮਾਂ ਤਕ ਉਸੇ ਪਤੀ ਦੀ ਕਾਮਨਾ ਨਾਲ ਇਹ ਵਰਤ ਕੀਤਾ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਤਰੀਕਿਆਂ ਨਾਲ ਮਨਾਏ ਜਾਣ ਵਾਲੇ ਇਸ ਤਿਉਹਾਰ ‘ਚ ਇੱਕੋ ਜਿਹੀਆਂ ਪਰੰਪਰਾਵਾਂ ਹੁੰਦੀਆਂ ਹਨ।

ਸਰਗੀ

ਕਰਵਾ ਚੌਥ ਦਾ ਸਬੰਧ ਉਂਝ ਵੀ ਵਿਆਹ ਨਾਲ ਹੁੰਦਾ ਹੈ। ਵਿਆਹੁਤਾ ਔਰਤ, ਨਵੀਂ ਵਿਆਹੀ ਤੇ ਫਿਰ ਵਿਆਹ ਦੀਆਂ ਤਿਆਰੀਆਂ ਕਰਦੀਆਂ ਲਡ਼ਕੀਆਂ ਇਹ ਵਰਤ ਕਰਦੀਆਂ ਹਨ। ਇਸ ਵਰਤ ਦੀਆਂ ਤਿਆਰੀਆਂ ਉਂਝ ਤਾਂ ਕਈ ਦਿਨ ਪਹਿਲਾਂ ਤੋਂ ਹੋਣ ਲੱਗਦੀਆਂ ਹਨ, ਪਰ ਤਿਉਹਾਰ ਦੀ ਸ਼ੁਰੂਆਤ ਇਕ ਸ਼ਾਮ ਪਹਿਲਾਂ ਤੋਂ ਹੀ ਹੋ ਜਾਂਦੀ ਹੈ। ਜੇਕਰ ਉਹ ਲਡ਼ਕੀ ਜਿਸ ਦਾ ਵਿਆਹ ਹੋਣ ਵਾਲਾ ਹੈ, ਉਹ ਵਰਤ ਕਰ ਰਹੀ ਹੈ ਤਾਂ ਇਕ ਸ਼ਾਮ ਪਹਿਲਾਂ ਹੀ ਉਸ ਦੇ ਸਹੁਰਿਆਂ ਤੋਂ ਸੱਸ ਵੱਲੋਂ ਸਰਗੀ ਭੇਜੀ ਜਾਂਦੀ ਹੈ। ਉਸੇ ਤਰ੍ਹਾਂ ਵਿਆਹੁਤਾ ਔਰਤ ਨੂੰ ਕਰਵਾ ਚੌਥ ਵਾਲੇ ਦਿਨ ਸਵੇਰੇ ਸੱਸ ਵੱਲੋਂ ਸਰਗੀ ਦਿੱਤੀ ਜਾਂਦੀ ਹੈ। ਇਕ ਬਾਸਕਿਟ ‘ਚ ਰਵਾਇਤੀ ਵਿਅੰਜਣ, ਫਲ਼, ਸੁੱਕੇ ਮੇਵੇ ਤੇ ਮਠਿਆਈ ਹੁੰਦੀ ਹੈ, ਜਿਸ ਨੂੰ ਵਰਤ ਕਰਨ ਵਾਲੀ ਔਰਤ ਕਰਵਾ ਚੌਥ ਦੀ ਸਵੇਰ ਸੂਰਚ ਚਡ਼੍ਹਨ ਤੋਂ ਪਹਿਲਾਂ ਖਾਂਦੀ ਹੈ, ਤਾਂ ਜੋ ਦਿਨ ਭਰ ਊਰਜਾ ਬਣੀ ਰਹੇ।

ਬਯਾ

ਇਹ ਲਡ਼ਕੀ ਦੀ ਮਾਂ ਵੱਲੋਂ ਲਡ਼ਕੀ ਦੇ ਸਹੁਰੇ ਭੇਜੀ ਜਾਣ ਵਾਲੀ ਸਮੱਗਰੀ ਹੈ। ਇਸ ਵਿਚ ਪੈਸੇ, ਕੱਪਡ਼ੇ, ਮਠਿਆਈ ਤੇ ਫਲ਼ ਹੁੰਦੇ ਹਨ। ਇਸ ਵਿਚ ਲਡ਼ਕੀ ਦੇ ਸਹੁਰਾ ਪਰਿਵਾਰ ਦੇ ਨਾਲ-ਨਾਲ ਖ਼ੁਦ ਲਡ਼ਕੀ ਲਈ ਵੀ ਕੱਪਡ਼ੇ ਤੇ ਗਹਿਣੇ ਹੁੰਦੇ ਹਨ ਜਿਹੇ ਕਰਵਾਚੌਥ ਦੀ ਪੂਜਾ ‘ਤੇ ਉਹ ਪਹਿਣਦੀ ਹੈ।

ਪੂਜਾ

ਪੂਜਾ ਕਰਵਾ ਚੌਥ ਦਾ ਅਹਿਮ ਹਿੱਸਾ ਹੁੰਦੀ ਹੈ। ਕਰਵਾ ਚੌਥ ਆਸ-ਪਾਸ ਦੀਆਂ ਔਰਤਾਂ ਤੇ ਲਡ਼ਕੀਆਂ ਇਕੱਠੀਆਂ ਕਰਦੀਆਂ ਹਨ। ਇਸ ਦੇ ਲਈ ਪੂਜਾ ਵਾਲੀ ਥਾਂ ਨੂੰ ਖਡ਼ੀਆ ਮਿੱਟੀ ਨਾਲ ਸਜਾਇਆ ਜਾਂਦਾ ਹੈ ਤੇ ਪਾਰਵਤੀ ਦੀ ਮੂਰਤੀ ਸਥਾਪਨਾ ਕੀਤੀ ਜਾਂਦੀ ਹੈ। ਰਵਾਇਤੀ ਪੂਜਾ ਕੀਤੀ ਜਾਂਦੀ ਹੈ ਤੇ ਕਰਵਾ ਚੌਥ ਦੀ ਕਥਾ ਸੁਣਾਈ ਜਾਂਦੀ ਹੈ।

ਵਰਤ ਖੋਲ੍ਹਣਾ

ਕਰਵਾ ਚੌਥ ਦਾ ਵਰਤ ਚੰਦ ਦੇਖ ਕੇ ਖੋਲ੍ਹਿਆ ਜਾਂਦਾ ਹੈ ਇਸ ਵੇਲੇ ਪਤੀ ਵੀ ਨਾਲ ਹੁੰਦਾ ਹੈ। ਦੀਵਾ ਜਗਾ ਕੇ ਪੂਜਾ ਆਰੰਭ ਕੀਤੀ ਜਾਂਦੀ ਹੈ। ਥਾਲੀ ਸਜਾ ਕੇ ਚੰਦਰਮਾ ਨੂੰ ਅਰਘ ਦਿੱਤਾ ਜਾਂਦਾ ਹੈ। ਫਿਰ ਪਤੀ ਦੇ ਹੱਥੋਂ ਮਿੱਠਾ ਪਾਣੀ ਪੀ ਕੇ ਦਿਨ ਭਰ ਦਾ ਵਰਤ ਖੋਲ੍ਹਿਆ ਜਾਂਦਾ ਹੈ। ਉਸ ਤੋਂ ਬਾਅਦ ਪਰਿਵਾਰ ਨਾਲ ਖਾਣਾ ਖਾਧਾ ਜਾਂਦਾ ਹੈ।ਚਾਹੇ ਕਰਵਾ ਚੌਥ ਪਤੀ ਦੀ ਲੰਬੀ ਉਮਰ ਦੀ ਕਾਮਨਾ ਦੇ ਨਾਲ ਕੀਤਾ ਜਾਵੇ ਪਰ ਨਾਲ ਹੀ ਇਹ ਪਰਿਵਾਰ, ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਨਾਉਣ ਵਾਲਾ ਉਤਸਵ ਹੈ

Translate »
क्रान्ति न्यूज - भ्रष्टाचार के खिलाफ क्रांति की मशाल