ਅੱਗ ਦਾ ਗੋਲ਼ਾ ਬਣ ਗਲੀ ‘ਚ ਦੌੜਿਆ ਨੌਜਵਾਨ

ਜਲੰਧਰ : ਕਾਲਾ ਸੰਘਿਆ ਰੋਡ ‘ਤੇ ਸ਼ਨਿਚਰਵਾਰ ਰਾਤ 11.45 ਮਿੰਟ ‘ਤੇ ਘਰਾਂ ਵਿਚ ਸੌਂ ਰਹੇ ਲੋਕ ਉਸ ਸਮੇਂ ਇਕਦਮ ਦਹਿਸ਼ਤ ਨਾਲ ਉਠ ਗਏ ਜਦੋਂ ਉਨ੍ਹਾਂ ਨੇ ਚੀਕਾਂ ਸੁਣੀਆਂ। ਘਰਾਂ ਤੋਂ ਬਾਹਰ ਨਿਕਲਣ ‘ਤੇ ਲੋਕਾਂ ਨੂੰ ਦਿਲ ਦਹਿਲਾਉਣ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ। ਗਲੀ ਵਿਚ ਰਹਿਣ ਵਾਲਾ ਰਾਜੇਸ਼ ਕੁਮਾਰ ਉਰਫ਼ ਰਾਜੂ ਅੱਗ ਦਾ ਗੋਲ਼ਾ ਬਣ ਕੇ ਇੱਧਰ-ਓਧਰ ਦੌੜ ਰਿਹਾ ਸੀ ਅਤੇ ਚੀਕਾਂ ਮਾਰ ਰਿਹਾ ਸੀ। ਲਾਗੇ ਹੀ ਰਹਿਣ ਵਾਲੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਨੌਜਵਾਨ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਬਾਕੀ ਲੋਕਾਂ ਨਾਲ ਮਿਲ ਕੇ ਪਾਣੀ ਪਾ ਕੇ ਅੱਗ ਬੁਝਾਈ। ਉਸਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਨੇ ਬਿਆਨ ਦਿੱਤੇ ਕਿ ਉਸ ਦੇ ਭਰਾ ਕੇਦਾਰ ਨਾਥ, ਕੇਦਾਰ ਦੀ ਪਤਨੀ ਸੰਧਿਆ ਅਤੇ ਦੂਜੇ ਭਰਾ ਨਰਿੰਦਰ ਨੇ ਉਸਨੂੰ ਪੈਟਰੋਲ ਪਾ ਕੇ ਸਾੜਿਆ ਹੈ। ਐਤਵਾਰ ਸਵੇਰ ਲਗਪਗ 10 ਵਜੇ ਉਸਨੇ ਦਮ ਤੋੜ ਦਿੱਤਾ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮ੍ਰਿਤਕ ਰਾਜੂ ਦੀ ਮਾਤਾ ਰਾਜ ਰਾਣੀ ਦੇ ਬਿਆਨਾਂ ‘ਤੇ ਤਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਹਨ। ਟੈਗੋਰ ਐਵੇਨਿਊ ਵਿਚ ਘਟੀ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਫੁਟੇਜ ਪੁਲਿਸ ਨੇ ਕਬਜ਼ੇ ਵਿਚ ਲੈ ਲਈ ਹੈ

Translate »
क्रान्ति न्यूज - भ्रष्टाचार के खिलाफ क्रांति की मशाल