ਕੋਰੋਨਾ ਮਹਾਮਾਰੀ ਤੋਂ ਬੇਖੋਫ਼ ਰਿਹਾ ਸੰਡੇ ਬਾਜ਼ਾਰ ਦੇਖਣ ਨੂੰ ਮਿਲੀ ਲੋਕਾਂ ਦੀ ਭੀੜ

ਜਲੰਧਰ (ਵਿਸ਼ਾਲ )ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਿੱਥੇ ਸਰੀਰਕ ਦੂਰੀ ਰੱਖਣ ਅਤੇ ਮਾਸਕ ਪਾਉਣ ਦਾ ਸਰਕਾਰੀ ਤੌਰ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਜੋਤੀ ਚੌਕ ਵਿਚ ਲੱਗਾ ਸੰਡੇ ਬਾਜ਼ਾਰ ਕੋਰੋਨਾ ਮਹਾਮਾਰੀ ਤੋਂ ਬੇਖੋਫ਼ ਰਿਹਾ ਅਤੇ ਕੋਰੋਨਾ ਦੇ ਨਿਯਮਾਂ ਦੀ ਪਾਲਨਾ ਕਰਾਉਣ ਵਾਲੀ ਪੁਲਿਸ ਵੀ ਤਮਾਸ਼ਾ ਬਣ ਕੇ ਰਹਿ ਗਈ ਹੈ। ਜੋਤੀ ਚੌਕ ਵਿਚ ਪੁਲਿਸ ਦਾ ਇਕ ਦਸਤਾ ਬਕਾਇਦਾ ਕਾਇਮ ਰਹਿੰਦਾ ਹੈ ਜਿਹੜਾ ਕਿ ਲੋਕਾਂ ਨੂੰ ਸਰੀਰਕ ਦੂਰੀ ਬਣਾਏ ਰੱਖਣ ਅਤੇ ਫੜ੍ਹੀ ਵਾਲਿਆਂ ਨੂੰ ਸੜਕ ਦੀ ਪੀਲੀ ਲਾਈਨ ਤੋਂ ਪਿਛੇ ਸਟਾਲ ਲਾਉਣ ਦੀ ਗੱਲ ਕਰਦਾ ਹੈ ਪਰ ਐਤਵਾਰ ਨੂੰ ਅਜਿਹਾ ਕੁਝ ਵੀ ਦਿਖਾਈ ਨਹੀਂ ਦਿੱਤਾ ਤੇ ਲੋਕਾਂ ਦੀ ਭੀੜ ਬੇਖੋਫ਼ ਹੋ ਕੇ ਫੜੀਆਂ ਤੋਂ ਖਰੀਦਦਾਰੀ ਕਰਦੀ ਰਹੀ। ਪਿਛਲੇ ਐਤਵਾਰ ਨੂੰ ਵੀ ਸੰਡੇ ਬਜ਼ਾਰ ਲੱਗਿਆ ਸੀ ਅਤੇ ਟਿੱਡੀਦਲ ਦੀ ਤਰ੍ਹਾਂ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਇਸ ਐਤਵਾਰ ਨੂੰ ਵੀ ਕਿਸੇ ਨੂੰ ਵੀ ਕੋਰੋਨਾ ਦਾ ਕੋਈ ਖੋਫ਼ ਨਹੀਂ ਦਿਖਾਈ ਦਿੱਤਾ। ਇਹ ਵਰਨਣਯੋਗ ਹੈ ਕਿ ਪੰਜਾਬ ਵਿਚ ਬੀਤੀ 22 ਮਾਰਚ ਤੋਂ ਹੋਏ ਲਾਕਡਾਊਨ ਕਾਰਨ ਲਗਪਗ 6 ਮਹੀਨੇ ਤਕ ਸੰਡੇ ਬਾਜ਼ਾਰ ਨਹੀਂ ਲੱਗਾ ਸੀ। ਪਿਛਲੇ ਐਤਵਾਰ ਭਾਵ 25 ਨਵੰਬਰ ਤੋਂ ਸੰਡੇ ਬਾਜ਼ਾਰ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਮੱਦੇਨਜ਼ਰ ਪੁਲਿਸ ਨੇ ਲੋਕਾਂ ਨੂੰ ਸਰੀਰਕ ਦੂਰੀ ਬਣਾ ਕੇ ਰੱਖਣ ਅਤੇ ਫੜੀ ਵਾਲਿਆਂ ਨੂੰ ਪੀਲੀ ਲਾਈਨ ਤੋਂ ਪਿੱਛੇ ਸਟਾਲ ਲਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਸਨ, ਪਰ ਅੱਜ ਪਹਿਲੀ ਨਵੰਬਰ ਦੇ ਸੰਡੇ ਬਾਜ਼ਾਰ ‘ਚ ਤਾਂ ਲੋਕਾਂ ਤੇ ਫੜੀ ਵਾਲਿਆਂ ਨੇ ਹੱਦ ਹੀ ਮੁਕਾ ਦਿੱਤੀ ਅਤੇ ਕੋਰੋਨਾ ਨਿਯਮਾਂ ਨੂੰ ਤਾਕ ਕੇ ਰੱਖ ਕੇ ਬਾਜ਼ਾਰ ਵਿਚ ਚੱਲਦੇ ਦਿਖਾਈ ਦਿੱਤੇ, ਪਰ ਕਿਸੇ ਨੇ ਵੀ ਇਸ ਬਾਰੇ ਪੁੱਛਗਿੱਛ ਨਹੀਂ ਕੀਤੀ

Translate »
क्रान्ति न्यूज - भ्रष्टाचार के खिलाफ क्रांति की मशाल