ਡਰੇਨ ‘ਚ ਕੂੜਾ ਸੁੱਟਣ ‘ਤੇ ਨਿਗਮ ਨੇ ਕੀਤਾ ਫੈਕਟਰੀ ਦਾ ਚਾਲਾਨ

ਜਲੰਧਰ (ਵਿਸ਼ਾਲ ) ਨਗਰ ਨਿਗਮ ਨੇ ਧੋਗੜੀ ਸਥਿਤ ਅਲਾਸਕਾ ਫੈਕਟਰੀ ਦਾ ਕੂੜਾ ਕਾਲਾ ਸੰਿਘਆ ਡਰੇਨ ਵਿਚ ਸੁੱਟਣ ਦੇ ਦੋਸ਼ ‘ਚ ਉਸ ਦਾ ਚਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨੇ ਦੱਸਿਆ ਕਿ ਸਵੇਰੇ ਸੈਨੇਟਰੀ ਇੰਸਪੈਕਟਰ ਸਤਿੰਦਰ ਸਿੰਘ ਜਦੋਂ ਕਾਲਾ ਸੰਿਘਆ ਡਰੇਨ ਤੇ ਉਸਦੇ ਆਸ-ਪਾਸ ਦੇ ਇਲਾਕੇ ਦੀ ਨਿਗਰਾਨੀ ਲਈ ਗਿਆ ਤਾਂ ਡਰੇਨ ‘ਚ ਪਏ ਕੂੜੇ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਕੂੜੇ ਦੀ ਛਾਨਬੀਨ ਕਰ ਕੇ ਅਲਾਸਕਾ ਫੈਕਟਰੀ ਦੇ ਰੈਪਰ ਲੱਭ ਲਏ ਅਤੇ ਫਿਰ ਉਹ ਧੋਗੜੀ ਸਥਿਤ ਫੈਕਟਰੀ ਚਲਾ ਗਿਆ ਜਿਥੇ ਉਸ ਨੇ ਫੈਕਟਰੀ ਦਾ ਚਲਾਨ ਕਰ ਦਿੱਤਾ। ਇਸ ਦੌਰਾਨ ਫੈਕਟਰੀ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਤਾਂ ਨਿਗਮ ਦੇ ਘੇਰੇ ਵਿਚ ਨਹੀਂ ਹੈ ਤਾਂ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਫੈਕਟਰੀ ਦਾ ਕੂੜਾ ਤਾਂ ਨਿਗਮ ਦੇ ਘੇਰੇ ਵਿਚ ਪੈਂਦੇ ਕਾਲਾ ਸੰਿਘਆ ਡਰੇਨ ਵਿਚ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਸੈਨੇਟਰੀ ਇੰਸਪੈਕਟਰ ਨੇ ਚਲਾਨ ਕਰ ਦਿੱਤਾ ਅਤੇ ਫੈਕਟਰੀ ਪ੍ਰਬੰਧਕਾਂ ਨੂੰ 3 ਦਿਨਾਂ ਅੰਦਰ ਨਗਰ ਨਿਗਮ ਦਫ਼ਤਰ ਆਉਣ ਲਈ ਕਿਹਾ ਹੈ। ਚਲਾਨ ਬੁੱਕ ‘ਤੇ ਵੀ ਲਿਖਿਆ ਹੁੰਦਾ ਹੈ ਕਿ ਚਲਾਨ ਹੋਣ ਦੇ ਤਿੰਨ ਦਿਨਾਂ ਦੌਰਾਨ ਨਗਰ ਨਿਗਮ ਦਫ਼ਤਰ ਵਿਚ ਹਾਜ਼ਰ ਹੋਣਾ ਲਾਜ਼ਮੀ ਹੈ

Translate »
क्रान्ति न्यूज - भ्रष्टाचार के खिलाफ क्रांति की मशाल