ਪੋਸਟ ਮੈਟਿ੍ਕ ਤੇ ਦਲਿਤ ਮਹਿਲਾਵਾਂ ‘ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਫੂਕਿਆ ਮੋਦੀ ਦਾ ਪੁਤਲਾ

ਜਲੰਧਰ ਹਲਕਾ ਵਿਧਾਇਕ ਰਜਿੰਦਰ ਬੇਰੀ ਦੀ ਅਗਵਾਈ ‘ਚ ਚੁਗਿੱਟੀ ਚੌਕ ਵਿਖੇ ਪਰਵੀਨ ਪਹਿਲਵਾਨ ਪ੍ਰਧਾਨ ਯੂਥ ਕਾਂਗਰਸ ਜਲੰਧਰ ਹਲਕ ਸੈਂਟਰਲ ਨੇ ਸਾਥੀਆਂ ਨਾਲ ਕੇਂਦਰ ਸਰਕਾਰ ਵੱਲੋਂ ਦਲਿਤ ਬੱਚਿਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿੱਪ ਬੰਦ ਕਰਨ, ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅਤੇ ਅੌਰਤਾਂ ਤੇ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਦੇ ਰੋਸ ‘ਚ ਦੁਸਹਿਰੇ ਵਾਲੇ ਦਿਨ ਰੋਸ ਮਾਰਚ ਕੱਢ ਕੇ ਰਾਵਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕ ਕੇ ਦੁਸਹਿਰਾ ਮਨਾਇਆ ਗਿਆ। ਇਸ ਮੌਕੇ ਸੰਤੋਖ ਸਿੰਘ ਬਾਸੀ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਜਸਵਿੰਦਰ ਬਿੱਲਾ, ਸੰਨੀ ਕੁਮਾਰ ਪ੍ਰਧਾਨ ਨਾਰਥ ਯੂਥ ਕਾਂਗਰਸ ਜਲੰਧਰ ਸੋਮਨਾਥ ਪ੍ਰਧਾਨ ਬਲਜਿੰਦਰ ਸੋਨੂੰ, ਮੋਨੂੰ ਸ਼ਰਮਾ, ਰਾਹੁਲ ਦੇਵ, ਜਗਦੀਪ ਸੈਣੀ, ਪਰਵੀਨ ਕੁਮਾਰ ਅਤੇ ਹੋਰ ਸ਼ਾਮਲ ਸਨ

Translate »
क्रान्ति न्यूज - भ्रष्टाचार के खिलाफ क्रांति की मशाल