ਰੇਲ ਕੋਚ ਫੈਕਟਰੀ ‘ਚ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਕਪੂਰਥਲਾ ਰੇਲ ਕੋਚ ਫੈਕਟਰੀ ‘ਚ ਇਸ ਹਫਤੇ ਤੋਂ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ 16 ਸਤੰਬਰ ਤੋਂ ਸ਼ੁਰੂ ਹੋਇਆ ਇਹ ਪੰਦਰਵਾੜਾ 30 ਸਤੰਬਰ ਤੱਕ ਚੱਲੇਗਾ ਇਹ ਪੰਦਰਵਾੜਾ ਰੇਲਵੇ ਬੋਰਡ ਨਵੀਂ ਦਿੱਲੀ ਤੋਂ ਪ੍ਰਰਾਪਤ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਇਆ ਜਾ ਰਿਹਾ ਹੈ ਇਸ ਸਵੱਛਤਾ ਪੰਦਰਵਾੜੇ ਵਿਚ ਸਵੱਛ ਸੰਵਾਦ, ਸਵੱਛ ਸਟੇਸ਼ਨ, ਸਵੱਛ ਪਰਿਸਰ, ਸਵੱਛ ਪ੍ਰਸਾਧਾਨ ਆਦਿ ਅਧੀਨ ਇਕ ਵੱਡੀ ਤੇ ਬਹੁ-ਪਸਾਰੀ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ ਮੁਹਿੰਮ ਦੀ ਸ਼ੁਰੂਆਤ ਸਵੱਛਤਾ ਪੰਦਰਵਾੜਾ ‘ਤੇ ਇਕ ਵੈਬੀਨਾਰ ਲਗਾ ਕੇ ਕੀਤੀ ਗਈ ਇਸ ਤੋਂ ਬਾਅਦ ਪੂਰੇ ਟਾਈਪ-4 ਅਤੇ ਟਾਈਪ-5 ਟਾਊਨਸ਼ਿਪ ਖੇਤਰ ਵਿੱਚ ਇੱਕ ਵਿਆਪਕ ਸਫਾਈ ਮੁਹਿੰਮ ਚਲਾਈ ਗਈ ਜਿਸ ਵਿੱਚ ਕੂੜਾ ਇਕੱਠਾ ਕੀਤਾ ਗਿਆ ਅਤੇ ਪਾਰਕਾਂ ਅਤੇ ਸੜਕਾਂ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵਧੇ ਘਾਹ ਅਤੇ ਮੱਲੇ-ਝਾੜੀਆਂ ਦੀ ਕਟਾਈ ਕੀਤੀ ਗਈ ਇਸ ਤੋਂ ਇਲਾਵਾ ਕੋਰੋਨਾ ਤੋਂ ਬਚਾਅ ਲਈ ਫੇਸ ਮਾਸਕ, ਸੈਨੀਟਾਈਜ਼ਰ, ਸਾਬਣ ਆਦਿ ਚੀਜ਼ਾਂ ਵੰਡੀਆਂ ਗਈਆਂ ਸਵੱਛਤਾ ਪੰਦਰਵਾੜਾ ਦੇ ਸੰਦੇਸ਼ ਨੂੰ ਵੈਬਸਾਈਟ ਵਿਚ ਵੀ ਪ੍ਰਚਾਰ ਦੇ ਹਿੱਤ ਪਾ ਦਿੱਤਾ ਗਿਆ ਹੈ ਪੰਦਰਵਾੜੇ ਵਿਚ ਟਾਊਨਸ਼ਿਪ ਦੇ ਖੇਤਰ ਵਿਚ ਟਾਈਪ-1, ਟਾਈਪ-2 ਅਤੇ ਟਾਈਪ-3 ਖੇਤਰਾਂ ਵਿਚ ਵਿਆਪਕ ਸਫਾਈ ਕੀਤੀ ਜਾਏਗੀ ਇਸ ਤੋਂ ਇਲਾਵਾ ਵਰਕਸ਼ਾਪ ਵਿਚ ਵੀ ਇਹੀ ਪ੍ਰਕਿਰਿਆ ਕੀਤੀ ਜਾਏਗੀ ਸਾਰੀਆਂ ਇਮਾਰਤਾਂ ਅਤੇ ਵਰਕਸ਼ਾਪਾਂ ਅਤੇ ਹੋਰ ਥਾਵਾਂ ਵਿਚ ਵੀ ਟਾਇਲਟ ਬਲਾਕਾਂ ਨੂੰ ਸਾਫ਼ ਕੀਤਾ ਜਾਵੇਗਾ ਅਤੇ ਪਾਈਪਾਂ ਦੇ ਲੀਕ ਹੋਣ ਦੀ ਜਾਂਚ ਕੀਤੀ ਜਾਵੇਗੀ ਡਰੇਨੇਜ ਨਾਲ ਸਬੰਧਤ ਪਾਈਪਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ ਇਸ ਤੋਂ ਇਲਾਵਾ ਆਰਸੀਐੱਫ ਝੀਲ ਕੰਪਲੈਕਸ, ਸਾਰੇ ਵਿਸ਼ਰਾਮ ਘਰਾਂ ਅਤੇ ਦਫਤਰਾਂ ਵਿਚ ਵੀ ਸਵੱਛਤਾ ਮੁਹਿੰਮ ਚਲਾਈ ਜਾਵੇਗੀ ਪਲਾਸਟਿਕ ਦੀ ਵਰਤੋਂ ਵਿਰੁੱਧ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਇਸ ਸਿਲਸਿਲੇ ਵਿਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਆਰ ਸੀ ਐਫ ਕੈਂਪਸ ਵਿੱਚ ਬੈਨਰ ਅਤੇ ਪੋਸਟਰ ਲਗਾਏ ਗਏ ਹਨ ਇਹ ਵਰਣਨਯੋਗ ਹੈ ਕਿ ਆਰ ਸੀ ਐਫ ਸਾਲ 1999 ਵਿੱਚ ਆਈ ਐਸ ਓ- 14001 ਪ੍ਰਮਾਣੀਕਰਣ ਪ੍ਰਰਾਪਤ ਕਰਨ ਵਾਲੀ ਭਾਰਤੀ ਰੇਲਵੇ ਦੀ ਪਹਿਲੀ ਇਕਾਈ ਹੈ ਅਤੇ ਉਦੋਂ ਤੋਂ ਇਸਦਾ ਨਿਰੰਤਰ ਸਾਫ-ਸਵੱਛ ਵਾਤਾਵਰਣ ਹੈ ਇਸ ਤੋਂ ਇਲਾਵਾ ਇਸ ਨੂੰ ਗ੍ਰੀਨਟੈਕ ਐਵਾਰਡ ਅਤੇ ਗੋਲਡਨ ਪੀਕੋਕ ਐਵਾਰਡ ਵਰਗੇ ਮਸ਼ਹੂਰ ਵਾਤਾਵਰਣ ਪ੍ਰਬੰਧਨ ਐਵਾਰਡ ਪ੍ਰਰਾਪਤ ਹੋਏ ਹਨ ਆਰ ਸੀ ਐਫ ਕੰਮ ਕਰਨ ਦੇ ਬਿਹਤਰ ਪ੍ਰਬੰਧਨ ਲਈ ਭਾਰਤੀ ਰੇਲਵੇ ਦੀ ਪਹਿਲੀ ਇਕਾਈ ਹੈ ਜਿਸ ਨੂੰ 5-ਐਸ ਪ੍ਰਮਾਣ ਪੱਤਰ ਨਾਲ ਪ੍ਰਮਾਣਿਤ ਕੀਤਾ ਗਿਆ ਹੈ ਪੰਦਰਵਾੜੇ ਦੇ ਅਖੀਰ ਵਿਚ ਸਵੱਛ ਸੰਵਾਦ, ਸਵੱਛ ਸਟੇਸ਼ਨ, ਸਵੱਛ ਪਰਿਸਰ, ਸਵੱਛ ਪ੍ਰਸਾਧਾਨ ਵਰਗੇ ਸਾਫ-ਸਫਾਈ ‘ਤੇ ਕੇਂਦਿ੍ਤ ਪ੍ਰਰੋਗਰਾਮਾਂ ‘ਤੇ ਇਕ ਸਮੀਖਿਆ ਕੀਤੀ ਜਾਵੇਗੀ।

Translate »
क्रान्ति न्यूज - भ्रष्टाचार के खिलाफ क्रांति की मशाल