ਪਲਸ ਪੋਲੀਓ ਰਾਊਂਡ ਸਬੰਧੀ ਰਿਕਸ਼ਾ ਮਾਈਕਿੰਗ ਰੈਲੀ ਰਵਾਨਾ

\

ਜਲੰਧਰ (ਵਿਸ਼ਾਲ )20 ਸਤੰਬਰ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾ ਕੌਮੀ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਬਾਰੇ ਜਾਨ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ ਆਪਣੇ ਦਫਤਰ ਤੋਂ ਰਿਕਸ਼ਾ ਮਾਈਕਿੰਗ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਾ. ਚਾਵਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਲੰਧਰ ਸ਼ਹਿਰ ਵਿੱਚ ਤਿੰਨ ਦਿਨਾਂ ਕੌਮੀ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਲਈ ਜਨ ਜਾਗਰੂਕਤਾ ਲਈ ਰਿਕਸ਼ਾ ਮਾਈਕਿੰਗ 18 ਸਤੰਬਰ ਤੋਂ 20 ਸਤੰਬਰ ਤੱਕ ਚਲਾਈ ਜਾਵੇਗੀ। ਵਿਭਾਗ ਦੀਆਂ ਟੀਮਾਂ ਵੱਲੋਂ ਮਾਈਗ੍ਰੇਟਰੀ ਆਬਾਦੀ ‘ਚ ਰਹਿੰਦੇ 0 ਤੋਂ 5 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ 20 ਤੋਂ 22 ਸਤੰਬਰ ਤਕ ਘਰ-ਘਰ ਜਾ ਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਰਿਕਸ਼ਾ ਮਾਈਕਿੰਗ ਸ਼ਹਿਰ ਦੇ ਵੱਖ – ਵੱਖ ਖੇਤਰਾਂ ਮਕਸੂਦਾਂ, ਬਸਤੀ ਬਾਵਾ ਖੇਲ, ਗਾਂਧੀ ਕੈਂਪ ,ਅਮਨ ਨਗਰ, ਇੰਡਸਟਰੀ ਏਰੀਆ, ਲਾਡੋਵਾਲੀ ਰੋਡ, ਸੈਂਟਰਲ ਟਾਊਨ, ਕਿਸ਼ਨਪੁਰਾ, ਕਾਜੀ ਮੰਡੀ, ਬੂਟਾ ਮੰਡੀ, ਭਾਰਗੋ ਕੈਂਪ, ਗੜ੍ਹਾ, ਬਸਤੀ ਸ਼ੇਖ, ਜੋਤੀ ਚੌਂਕ, ਬੱਸ ਸਟੈਂਡ ਅਤੇ ਰੇਵਲੇ ਸ਼ਟੇਸ਼ਨ ‘ਤੇ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਲ੍ਹੇ ਵਿੱਚ ਮਾਈਗ੍ਰੇਟਰੀ ਆਬਾਦੀ ਦੇ 5 ਸਾਲ ਤਕ ਦੀ ਉਮਰ ਦੇੇ ਬੱਚਿਆਂ ਨੂੰ ਅਤੇ ਭਾਵੇਂ ਕੋਈ ਨਵ- ਜੰਮਿਆਂ ਬੱਚਾ ਵੀ ਕਿਉਂ ਨਾ ਹੋੋਵੇ ਤਾਂ ਉਸ ਬੱਚੇ ਨੂੰ ਵੀ ਪੋਲੀਓ ਵਰਗੀ ਨਾ-ਮੁਰਾਦ ਬਿਮਾਰੀ ਤੋਂ ਬਚਾਉਣ ਲਈ ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਈਆਂ ਜਾਣ।ਇਸ ਮੌਕੇ ਡਾ. ਗੁਰਮੀਤ ਕੌਰ ਸਹਾਇਕ ਸਿਵਲ ਸਰਜਨ , ਡਾ. ਸੁਰਿੰਦਰ ਕੁਮਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ ਜਿਲ੍ਹਾ ਸਿਹਤ ਅਫਸਰ , ਡਾ. ਜਯੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ , ਡਾ. ਸਤਿੰਦਰ ਪਵਾਰ ਜਿਲ੍ਹਾ ਡੈਂਟਲ ਸਿਹਤ ਅਫਸਰ , ਡਾ. ਹਰੀਸ਼ ਭਾਰਦਵਾਜ ਮੈਡੀਕਲ ਅਫਸਰ ਅਤੇ ਕਿਰਪਾਲ ਸਿੰਘ ਝੱਲੀ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵੀ ਮੌਜੂਦ ਸਨ

Translate »
क्रान्ति न्यूज - भ्रष्टाचार के खिलाफ क्रांति की मशाल