ਸਮਾਰਟ ਸਿਟੀ ਪ੍ਰਰਾਜੈਕਟ ਤਹਿਤ ਵਾਰਡਾਂ ‘ਚ ਸਰਵੇ ਸ਼ੁਰੂ

ਜਲੰਧਰ (ਵਿਸ਼ਾਲ ) ਸਟਰੀਟ ਲਾਈਟ ਐਡਹਾਕ ਕਮੇਟੀ ਨੇ ਜਿਥੇ ਠੇਕੇਦਾਰਾਂ ਨੂੰ ਪਿਛਲਾ ਭੁਗਤਾਨ ਕਰਨ ਦੀ ਸਫਾਰਸ਼ ਕੀਤੀ ਹੈ, ਉਥੇ ਠੇਕੇਦਾਰਾਂ ਨੇ ਲਾਕ ਡਾਊਨ ਦੌਰਾਨ ਖਰਾਬ ਲਾਈਟਾਂ ਠੀਕ ਨਾ ਹੋਣ ‘ਤੇ ਮਈ ਮਹੀਨੇ ਦਾ ਜਰਮਾਨਾ ਮਾਫ ਕਰਨ ਦੀ ਮੰਗ ਕੀਤੀ ਹੈ। ਸਟਰੀਟ ਲਾਈਟ ਐਡਹਾਕ ਕਮੇਟੀ ਦੀ ਮੀਟਿੰਗ ਚੇਅਰਮੈਨ ਮਨਦੀਪ ਕੌਰ ਮੁਲਤਾਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਐੱਸਈ ਸਤਿੰਦਰ ਕੁਮਾਰ ਤੋਂ ਇਲਾਵਾ ਕਮੇਟੀ ਮੈਂਬਰ ਡੋਲੀ ਸੈਣੀ, ਅਵਤਾਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ। ਮੀਟਿੰਗ ਵਿਚ ਠੇਕੇਦਾਰਾਂ ਨੇ ਪਿਛਲੇ ਭੁਗਤਾਨ ਦੀ ਮੰਗ ਕੀਤੀ ਅਤੇ ਮੰਗ ਕੀਤੀ ਕਿ ਲਾਕ ਡਾਊਨ ਦੌਰਾਨ ਸ਼ਕਾਇਤਾਂ ਦਾ ਨਿਪਟਾਰਾ ਨਾ ਹੋਣ ਕਾਰਨ ਮਈ ਮਹੀਨੇ ਦਾ ਜੁਰਮਾਨਾ ਮਾਫ ਕੀਤਾ ਜਾਏ। ਇਸ ਤੋਂ ਇਲਾਵਾ ਠੇਕੇਦਾਰਾਂ ਨੂੰ ਉਨ੍ਹਾਂ ਦੇ ਬਕਾਇਆ ਭੁਗਤਾਨ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਗਈ। ਠੇਕੇਦਾਰਾਂ ਨੇ ਕੰਮ ਸ਼ੁਰੂ ਕਰਨ ਲਈ ਮਹੀਨੇ ਦਾ ਸਮਾਂ ਮੰਗਿਆ ਹੈ ਅਤੇ ਪਿਛਲਾ ਭੁਗਤਾਨ ਤੁਰੰਤ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਚੇਅਰਮੈਨ ਮੁਲਤਾਨੀ ਨੇ ਮੈਂਬਰਾਂ ਦੀ ਮੰਗ ‘ਤੇ ਸਾਰੇ ਕੋਂਸਲਰਾਂ ਨੂੰ ਦੀਵਾਲੀ ਮੌਕੇ ਆਪਣੇ ਵਾਰਡ ਦੇ ਪ੍ਰਮੁੱਖ ਸੰਸਥਾਨਾ ਤੇ 20-20 ਸਟਰੀਟ ਲਾਈਟਾਂ ਦੇਣ ਦੀ ਸਫਾਰਸ਼ ਕੀਤੀ ਹੈ। ਇਸ ਦੌਰਾਨ ਮੀਟਿੰਗ ਵਿਚ ਕਿਹਾ ਗਿਆ ਕਿ ਸਮਾਰਟ ਸਿਟੀ ਦੇ ਸਟਰੀਟ ਲਾਈਟ ਪ੍ਰਰਾਜੈਕਟ ਅਧੀਨ ਵਾਰਡਾਂ ਵਿਚ ਸਰਵੇ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਹ ਕੰਮ ਲਗਪਗ ਮਹੀਨੇ ਅੰਦਰ ਖਤਮ ਹੋ ਜਾਏਗਾ ਤੇ ਸਰਵੇ ਦੇ ਬਾਅਦ ਲਗਪਗ 45 ਕਰੋੜ ਦੇ ਸਟਰੀਟ ਲਾਈਟ ਦਾ ਕੰਮ ਸ਼ੁਰੂ ਹੋ ਜਾਏਗਾ। ਸ਼ਹਿਰ ਵਿਚ ਲਗਪਗ 65 ਹਜ਼ਾਰ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਹਨ।ਸਟਰੀਟ ਲਾਈਟ ਪ੍ਰਰਾਜੈਕਟ ਜੋ ਕਿ ਸਮਾਰਟ ਸਿਟੀ ਪ੍ਰਰਾਜੈਕਟ ਵਿਚ ਸ਼ਾਮਿਲ ਕੀਤਾ ਗਿਆ ਹੈ, ਦਾ ਕੰਮ 6 ਮਹੀਨੇ ਬਾਅਦ ਹੀ ਸ਼ੁਰੂ ਹੋ ਸਕੇਗਾ ਕਿਉਂਕਿ ਹੁਣ ਸਟਰੀਟ ਲਾਈਟ ਦਾ ਸਰਵੇ ਵਾਰਡਾਂ ਵਿਚ ਸ਼ੁਰੂ ਹੋਇਆ ਹੈ ਜਿਸ ਦਾ ਕੰਮ ਮਹੀਨੇ ਵਿਚ ਪੂਰਾ ਹੋਣਾ ਹੈ ਅਤੇ ਉਸ ਦੇ ਬਾਅਦ ਡੀਪੀਆਰ ਤਿਆਰ ਹੋਵੇਗੀ ਤੇ ਫਿਰ ਸਮਾਰਟ ਸਿਟੀ ਦੇ ਸੀਈਓ ਵਲੋਂ ਪ੍ਰਰਾਜੈਕਟ ਸਰਕਾਰ ਪਾਸ ਭੇਜਿਆ ਜਾਏਗਾ ਜਿਸ ਦੇ ਬਾਅਦ ਸਟਰੀਟ ਲਾਈਟ ਦਾ ਕੰਮ ਸ਼ੁਰੂ ਹੋ ਸਕੇਗਾ। ਇਹ ਕੰਮ 2021 ਦੇ ਮਾਰਚ ਮਹੀਨੇ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

Translate »
क्रान्ति न्यूज - भ्रष्टाचार के खिलाफ क्रांति की मशाल